ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਲਾਜ ਥੋੜ੍ਹਾ ਬਹੁਤਾ ਨਸ਼ਾ ਲੈਣ ਵਾਲਿਆ ਦਾ ਇਲਾਜ ਓ ਪੀ ਡੀ ਪੱਧਰ 'ਤੇ ਕੀਤਾ ਜਾ ਸਕਦਾ ਹੈ ਪਰ ਜਿਆਦਾਤਰ ਮਰੀਜਾ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਜ਼ਰੂਰਤ ਪੰਦੀ ਹੈ ਕਿਉਂਕਿ ਘਰ ਵਿੱਚ ਰਹਿੰਦੇ ਹੋਏ ਮਰੀਜ ਆਪਣੇ ਆਪ ਜਾ ਘਰ ਵਾਲਿਆਂ ਦੀ ਮਦਦ ਨਾਲ ਵੀ ਆਪਣੇ 'ਡਰੱਗ ਸੀਕਿੰਗ ਬੀਹੇਵੀਅਰ' 'ਤੇ ਕਾਬੂ ਨਹੀਂ ਰੱਖ ਸਕਦੇ ਅਤੇ ਆਪਣੀ ਜੀਵਨ ਸ਼ੈਲੀ ਬਦਲਣ ਦਾ ਫੈਸਲਾ ਫਿਰ ਅੱਗੇ ਪਾ ਦਿੰਦੇ ਹਨ। (ਹੁਣ ਨਸ਼ਾ ਮਿਲ ਜਾਵੇ, ਬਾਅਦ ਵਿੱਚ ਦੇਖੀ ਜਾਵੇਗੀ ਫਿਰ ਛੱਡ ਦਿਆਗੇ )। ਇਲਾਜ ਦੇ ਦੋ ਪੜਾਅ ਹੁੰਦੇ ਹਨ। ਪਹਿਲੇ ਪੜਾਅ ਵਿੱਚ ਮਰੀਜ਼ ਦੀ ਤੋੜ ਨੂੰ ਕਾਬੂ ਕੀਤਾ ਜਾਂਦਾ ਹੈ ਅਤੇ ਦੂਸਰੇ ਦੌਰਾਨ ਉਸਦੀ ਸਫ਼ੀ ਹਾਲਤ ਨੂੰ ਬਰਕਰਾਰ ਰੱਖਣਾ ਹੁੰਦਾ ਹੈ। - ਤੋੜ ਦਾ ਇਲਾਜ ਤੋੜ ਕਿਉਂਕਿ ਮੁਢਲੇ ਤੌਰ 'ਤੇ ਰਸਾਇਣਿਕ ਪ੍ਰਕਿਰਿਆ ਹੈ, ਇਸ ਲਈ ਇਸਦਾ ਇਲਾਜ ਵੀ ਉਸੇ ਤਰ੍ਹਾਂ ਕੀਤਾ ਜਾਂਦਾ ਹੈ। ਇਸ ਵਾਸਤੇ ਦੋ ਤਰ੍ਹਾਂ ਦੀਆਂ ਪੱਧਤੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਇੰਕਵਿੱਚ 'ਸਿੰਪਟੋਮੈਟਿਕ ਟ੍ਰੀਟਮੈਂਟ' ਭਾਵ ਲੱਛਣਾ ਦਾ ਇਲਾਜ ਤੇ ਦੂਸਰੀ ਵਿੱਚ ਹੌਲੀ ਹੌਲੀ ਨਸ਼ਾ ਬੰਦ ਕਰਵਾਉਣਾ। ਇਸ ਪੜਾਅ ਨੂੰ 'ਡਿਟੋਕਸੀਫ਼ਿਕੇਸ਼ਨ' ਕਿਹਾ ਜਾਦਾ ਹੈ। ਜਾਣੀ ਕਿ ਸਰੀਰ ਨੂੰ ਨਸ਼ੇ ਦੇ ਜ਼ਹਿਰ ਤੇ ਮੁਕਤ ਕਰਨਾ। ਸਿੰਪਟੋਮੈਟਿਕ ਇਲਾਜ ਵਿੱਚ ਕਈ ਦਵਾਈਆਂ ਦਾ ਇਸਤੇਮਾਲ ਕੀਤਾ ਜਾਦਾ ਹੈ (ਲੱਛਣਾਂ ਮੁਤਾਬਕ) ਜਿਵੇਂ ਕਿ ਦਰਦ ਵਾਲੀਆਂ ਨਸ਼ਾ ਰਹਿਤ ਦਵਾਈਆਂ, ਨੀਂਦ ਦੀਆਂ ਦਵਾਈਆਂ ਅਤੇ 17