ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਵੈਚਾਲਿਤ ਨਰਵਸ ਸਿਸਟਮ ਦੇ ਉਛਾਲ ਨੂੰ ਰੋਕਣ ਲਈ 'ਕਲੇਡੀਡੀਨ ਨਾਮਕ ਦਵਾਈ। ਇਸ ਇਲਾਜ ਦੌਰਾਨ ਮਰੀਜ਼ ਦੇ ਲੱਛਣਾ ਦੀ ਤੀਬਰਤਾ ਨੂੰ ਘਟਾ ਕੇ ਸਹਿਣਯੋਗ ਬਣਾਇਆ ਜਾਂਦਾ ਹੈ। ਦੂਸਰੇ ਤਰੀਕੇ ਵਿੱਚ ਮਰੀਜ ਦਾ ਨਸ਼ਾ ਬੰਦ ਕਰ ਕੇ ਉਸਨੂੰ ਨਸ਼ੇ ਨਾਲ ਹੀ ਮਿਲਦੀ ਜੁਲਦੀ ਦੂਸਰੀ ਦਵਾਈ ਦਿੱਤੀ ਜਾਦੀ ਹੈ, ਜਿਸਦਾ ਅਸਰ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ ਜਿਸ ਤਰ੍ਹਾਂ ਦਾ ਮੇਰਫ਼ੀਨ ਜਾ ਹੈਰੋਇਨ ਦਾ। ਇਸ ਦਵਾਈ ਨੂੰ ਫਿਰ ਸਿਲਸਿਲੇ ਬੱਧ ਤਰੀਕੇ ਨਾਲ ਹੌਲੀ-ਹੌਲੀ ਘਟਾ ਕੇ ਬੰਦ ਕਰ ਦਿੱਤਾ ਜਾਂਦਾ ਹੈ। ਤਜਰਬੇ ਦੇ ਦੌਰ 'ਤੇ ਹਰ ਤਰੀਕੇ ਵੀ ਇਸਤੇਮਾਲ ਕੀਤੇ ਗਏ ਹਨ ਜਿਵੇਂ ਕਿ ਮਰੀਜ਼ ਨੂੰ ਅਨੇਸਥੀਜੀਆ ਨਾਲ ਬੇਹਸ਼ ਰੱਖ ਕੇ ਉਸਨੂੰ ਅਫੀਮ ਦੀ ਵਿਰੋਧੀ ਦਵਾਈ (ਐਂਟੀਡਟ) 'ਨੈਲੇਕਸੇਨ’ ਦਿੱਤੀ ਜਾਂਦੀ ਹੈ ਜਿਹੜੀ ਦਿਮਾਗ 'ਚ ਅਫੀਮ ਨੂੰ ਸਾਫ਼ ਕਰ ਕੇ ਬਾਹਰ ਕੱਢ ਦਿੰਦੀ ਹੈ। ਕਿਉਂਕਿ ਮਰੀਜ਼ ਬੇਹਮ ਹੁੰਦਾ ਹੈ, ਇਸ ਲਈ ਉਸਨੂੰ ਤੜ ਦਾ ਅਹਿਸਾਸ ਨਹੀਂ ਹੁੰਦਾ। ਇਹ ਪ੍ਰਕਿਰਿਆ 24 ਘੰਟੇ ਦੇ ਅੰਦਰ ਅੰਦਰ ਪੂਰੀ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ। ਬੇਹਂਸੀ ਦੌਰਾਨ ਮਰੀਜ ਨੂੰ ਜੀਵਨ ਰੱਖਿਅਕ ਉਪਕਰਣਾਂ ਦੇ ਸਹਾਰੇ ਰੱਖਿਆ ਜਾਂਦਾ ਹੈ। ਅਜੇ ਇਸ ਤਰੀਕੇ ਦਾ ਇਸਤੇਮਾਲ ਵਿਆਪਕ ਪੱਧਰ 'ਤੇ ਨਹੀਂ ਹੋਇਆ, ਇਸ ਕਰ ਕੇ ਇਸਦੀ ਕਾਮਯਾਬੀ ਬਾਰੇ ਕੁਝ ਕਹਿਣਾ ਮੁਸ਼ਕਿਲ ਹੈ। ਹੌਲੀ ਹੌਲੀ ਨਸ਼ਾ ਘਟਾਉਣ ਵਾਲਾ ਤਰੀਕਾ ਹੀ ਜਿਆਦਾ ਮੁਲਕਾ ਵਿੱਚ ਪ੍ਰਚੱਲਿਤ ਹੈ ਅਤੇ ਇਸ ਵਾਸਤੇ ਮੈਥਾਡਨ ਜਾ ਬੁਪਰੀਨੋਰਫ਼ਿਨ ਨਾਮਕ ਦਵਾਈਆ ਦਾ ਇਸਤੇਮਾਲ ਕੀਤਾ ਜਾਂਦਾ ਹੈ। ਦੂਸਰਾ ਪੜਾਅ ਡਿਟੋਕਸੀਫ਼ਿਕੇਸ਼ਨ ਵਾਲੇ ਪੜਾਅ ਤੋਂ ਬਾਅਦ ਅਗਰ ਮਰੀਜ਼ ਨੂੰ ਆਜ਼ਾਦ ਕਰ, ਦਿੱਤਾ ਜਾਵੇ ਤਾ 90 ਫ਼ੀਸਦੀ ਮਰੀਜ਼ ਛੇ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਨਸ਼ਾ ਲੈਣਾ ਸ਼ੁਰੂ ਕਰ ਦਿੰਦੇ ਹਨ। ਇਸ ਦੂਜੇ 18