ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਫ਼ੀਮ ਵਰਗੀਆਂ ਬਨਾਵਟੀ ਅਤੇ ਅਰਧ ਬਨਾਵਟੀ ਦਵਾਈਆਂ (Synthetic & semi-synthetic)

ਸਭ ਤੋਂ ਵੱਧ ਦੁਰਉਪਯੋਗ ਹੋਣ ਵਾਲੀ ਨਸ਼ੇ ਦੀ ਦਵਾਈ ਹੈਰੋਇਨ ਹੈ ਜਿਸਦਾ ਰਸਾਇਣਕ ਨਾਮ 'ਡਾਈ-ਐਸੀਟਾਈਲ ਮੌਰਫ਼ੀਨ' ਹੈ। ਇਹ ਮੋਰਫ਼ੀਨ ਤੋਂ ਤਿਆਰ ਹੋਣ ਵਾਲੀ ਅਰਧ-ਬਨਾਵਟੀ ਦਵਾਈ ਹੈ। ਇਸਨੂੰ ਆਮ ਬੋਲੀ ਵਿੱਚ ਸਮੈਕ ਜਾਂ ਬਰਾਊਨ-ਸੂਗਰ ਵੀ ਕਿਹਾ ਜਾਂਦਾ ਹੈ। ਇਸਦੀ ਦਰਦ ਨਿਵਾਰਕ ਸ਼ਕਤੀ ਮੌਰਫ਼ੀਨ ਤੋਂ ਢਾਈ ਗੁਣਾ ਜਿਆਦਾ ਹੁੰਦੀ ਹੈ ਅਤੇ ਇਸਨੂੰ ਟੀਕੇ ਰਾਹੀਂ, ਸਿਗਰਟ ਵਿੱਚ ਭਰ ਕੇ, ਜਾ ਨੱਕ ਦੇ ਰਾਹੀਂ (ਨਸਵਾਰ ਵਾਂਗ) ਲਿਆ ਜਾਂਦਾ ਹੈ।

ਬਨਾਵਟੀ (ਸਿੰਥੈਟਿਕ) ਦਵਾਈਆਂ ਵਿੱਚ ਪੈਥੌਡੀਨ, ਪੈਂਟਾਜੋਸੀਨ (ਫੋਰਟਵਿਨ) ਡੈਕਸੇਪ੍ਰਪੋਕਸੀਫ਼ਿਨ (ਪ੍ਰਾਕਸੀਵਾਨ), ਬੁਪਰੀਨੋਰਫ਼ੀਨ, ਫੈਟਾਨਿਲ, ਡਾਈਫ਼ਿਨੋਕਸੀਲੇਟ, ਮੈਥਾਡੋਨ ਵਗੈਰਾ ਆਉਂਦੀਆਂ ਹਨ। ਇਹ ਦਵਾਈਆਂ ਦਰਦ ਨੂੰ ਕੰਟਰੋਲ ਕਰਨ ਲਈ, ਸੁੱਕੀ ਖੰਘ ਨੂੰ ਰੋਕਣ ਲਈ ਅਤੇ ਦਸਤਾਂ ਨੂੰ ਰੋਕਣ ਲਈ ਇਸਤੇਮਾਲ ਕੀਤੀਆ ਜਾਂਦੀਆਂ ਹਨ।

ਅਫ਼ੀਮ ਦੇ ਸਰੀਰ 'ਤੇ ਅਸਰ : ਅਫ਼ੀਮ ਦੇ ਅਸਰ ਮੁੱਖ ਤੌਰ 'ਤੇ ਮੋਰਫ਼ੀਨ ਕਰ ਕੇ ਹੁੰਦੇ ਹਨ। ਇਸ ਵਰਗੀਆਂ ਉਪਰ ਵਰਣਨ ਕੀਤੀਆਂ ਹੋਈਆਂ ਅਰਧ-ਬਨਾਵਟੀ ਅਤੇ ਬਨਾਵਟੀ ਦਵਾਈਆਂ ਦੇ ਅਸਰ ਵੀ ਮੌਰਫ਼ੀਨ ਵਰਗੇ ਹੀ ਹੁੰਦੇ ਹਨ।

ਮੌਰਫ਼ੀਨ ਦਿਮਾਗ ਨੂੰ ਪ੍ਰਭਾਵਤ ਕਰਨ ਵਾਲਾ ਕੁਦਰਤੀ ਪਦਾਰਥ ਹੈ। ਦਿਮਾਗ ਅੰਦਰ ਵੈਸੇ ਵੀ ਕਈ ਅਜਿਹੇ ਪਦਾਰਥ ਮੌਜੂਦ ਹੁੰਦੇ ਹਨ ਜਿਨ੍ਹਾਂ ਦਾ ਪ੍ਰਭਾਵ ਮੌਰਫ਼ੀਨ ਨਾਲ ਮਿਲਦਾ ਹੈ। ਇਨ੍ਹਾਂ ਨੂੰ 'ਅੰਡੌਰਫਿਨਜ਼' ਜਾ 'ਐਂਡੋਜੀਨਸ ਓਪੀਏਟਜ਼' (ਅਫ਼ੀਮ ਵਰਗੇ ਅੰਦਰੂਨੀ ਪਦਾਰਥ) ਕਿਹਾ ਜਾਂਦਾ ਹੈ। ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਵਿੱਚ, ਜਿਹੜੇ ਦਰਦ ਨੂੰ ਮਹਿਸੂਸ ਕਰਨ ਲਈ ਜਿੰਮੇਵਾਰ ਹੁੰਦੇ ਹਨ, ਇਹ ਪਦਾਰਥ ਸੰਦੇਸ਼ ਵਾਹਕ ਦਾ ਕੰਮ ਕਰਦੇ ਹਨ। ਇਸ ਦੇ ਨਾਲ ਨਾਲ ਕੁਝ ਹਾਸਲ ਕਰਨ