ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੁੰਦਾ ਹੈ, ਉਹ ਹਿੱਸੇ ਅਫ਼ੀਮ ਵਿਰੋਧੀ ਦਵਾਈ ਨੇ ਪਹਿਲਾਂ ਹੀ ਮੱਲੇ ਹੋਏ ਹੁੰਦੇ ਹਨ। ਨੈਲਟ੍ਰੈਕਸੋਨ ਅਜਿਹੀ ਹੀ ਦਵਾਈ ਹੈ, ਇਹ ਭਾਰਤ ਵਿੱਚ ਉਪਲਭਦ (ਲੱਭਦੀ) ਤਾਂ ਹੈ ਪਰ ਇਸਦੀ ਕੀਮਤ ਕਾਫ਼ੀ ਜ਼ਿਆਦਾ ਹੈ। ਖਤਰੇ ਤੋਂ ਬਚਾਅ ਸਾਰੀਆ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੁਝ ਮਰੀਜ਼ ਅਜਿਹੇ ਹੁੰਦੇ ਹਨ ਜੋ ਨਸ਼ਾ ਬੰਦ ਨਹੀਂ ਕਰ ਸਕਦੇ। ਉਨ੍ਹਾਂ ਨੂੰ ਸਲਾਹ ਦਿੱਤੀ ਜਾਦੀ ਹੈ ਕਿ ਜੇ ਨਸ਼ਾ ਲੈਣਾ ਹੀ ਹੈ ਤਾਂ ਇਸ ਤਰੀਕੇ ਨਾਲ ਲਿਆ ਜਾਵੇ ਕਿ ਉਸਦਾ ਉਨ੍ਹਾਂ ਨੂੰ ਆਪਣੇ ਆਪ ਨੂੰ ਅਤੇ ਦੂਸਰਿਆ ਨੂੰ ਕੋਈ ਨੁਕਸਾਨ ਨਾ ਹੋਵੇ। ਇਸ ਵਾਸਤੇ ਹੇਠ ਲਿਖੇ ਸੁਝਾਅ ਦਿੱਤੇ ਜਾਂਦੇ ਹਨ 1. ਹਰ ਹਾਲਤ ਵਿੱਚ ਮੂੰਹ ਰਾਹੀਂ ਲੈਣ ਵਾਲੇ ਪਦਾਰਥ ਹੀ ਵਰਤੇ ਜਾਣ। ਜਿਥੋਂ ਤੱਕ ਹੋ ਸਕੇ ਟੀਕੇ ਰਾਹੀਂ ਨਸ਼ਾ ਲੈਣ ਤੋਂ ਬਚਿਆ ਜਾਵੇ। ਜੇ ਟੀਕਾ ਲਗਾਉਣਾ ਹੀ ਹੈ ਤਾਂ ਡਿਸਪੋਜ਼ੇਬਲ ਸੁਰਿੰਜ ਅਤੇ ਸੂਈ ਦਾ ਇਸਤੇਮਾਲ ਕੀਤਾ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਇਸ ਸਰਿੰਜ ਅਤੇ ਸੂਈ ਨੂੰ ਦੁਬਾਰਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਇੱਕ ਵਾਰ ਇਸਤੇਮਾਲ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਵੇ। 4. ਜੇ ਸ਼ੀਸ਼ੇ ਵਾਲੀ ਸਰਿੰਜ ਇਸਤੇਮਾਲ ਕਰਨੀ ਹੈ ਤਾਂ ਉਸਨੂੰ ਹਰ ਵਾਰ ਟੀਕਾ ਲਗਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਉਬਾਲ ਲਿਆ ਜਾਵੇ (15 ਮਿੰਟ)। ਸਰਿੰਜ ਅਤੇ ਸੂਈ ਕਿਸੇ ਨਾਲ ਸਾਂਝੀ ਨਾ ਕੀਤੀ ਜਾਵੇ। ਖਤਰੇ ਭਰੇ ਕੰਮ ਕਰਨ ਵਕਤ (ਡਰਾਇਵਿੰਗ, ਮਸ਼ੀਨਰੀ ਓਪਰੇਟ ਕਰਨਾ, ਅਪ੍ਰੇਸ਼ਨ ਕਰਨਾ ਆਦਿ) ਨਸ਼ਾ ਲੈਣ ਤੋਂ ਪਰਹੇਜ਼ ਕੀਤਾ ਜਾਵੇ – ਜਾਂ ਘੱਟੋ ਘੱਟ ਉਸ ਵਕਤ ਓਵਰਡੋਜ਼ ਨਾ ਲਈ ਜਾਵੇ। - 2 3 5. 6. - 20