ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

7, ਬੱਚਿਆਂ ਜਾਂ ਕੱਚੀ ਉਮਰ ਦੇ ਗਭਰੀਟਾਂ ਦੇ ਸਾਮ੍ਹਣੇ ਨਸ਼ਾ ਨਾ ਲਿਆ ਜਾਵੇ, ਨਾ ਹੀ ਉਨ੍ਹਾਂ ਸਾਮ੍ਹਣੇ ਇਸ ਸਬੰਧੀ ਵਾਰਤਾਲਾਪ ਕੀਤਾ ਜਾਵੇ ਕਿਉਂਕਿ ਬੱਚਿਆਂ ਵਿੱਚ ਹਰ ਚੀਜ਼ ਨੂੰ ਇਸਤੇਮਾਲ ਕਰਕੇ ਦੇਖਣ ਅਤੇ ਵੱਡਿਆਂ ਦੀ ਨਕਲ ਕਰਨ ਦੀ ਕੁਦਰਤੀ ਪ੍ਰਵਿਰਤੀ ਹੁੰਦੀ ਹੈ। 8. 9. ਆਪਣੇ ਲਈ ਉਨ੍ਹਾਂ ਸਥਾਨਾਂ ਅਤੇ ਪ੍ਰਸਥਿਤੀਆਂ ਦੀ ਸੂਚੀ ਬਣਾ ਲਈ ਜਾਵੇ ਜਿਥੇ ਅਤੇ ਜਦੋਂ ਨਸ਼ਾ ਬਿਲਕੁਲ ਨਹੀਂ ਕਰਨਾ। ਆਪਣੇ ਫ਼ਾਲਤੂ ਵਕਤ ਦਾ ਉਸਾਰੂ ਇਸਤੇਮਾਲ ਕਰਨ ਲਈ ਸਮਾਂ-ਸਾਰਣੀ ਅਤੇ ਮਨੋਰੰਜਨ ਸਾਧਨਾਂ ਆਦਿ ਦੀ ਸੂਚੀ ਬਣਾ ਕੇ ਰੱਖੀ ਜਾਵੇ ਅਤੇ ਉਸ ‘ਤੇ ਅਮਲ ਕੀਤਾ ਜਾਵੇ। ਆਪਣੀ ਮਦਦ ਆਪ ਅਲਕੋਹਲਿਕ ਅਨੋਨੀਮਸ ਦੀ ਤਰਜ਼ 'ਤੇ ਉਨ੍ਹਾਂ ਲੋਕਾਂ ਨੇ ਜੋ ਪਹਿਲਾਂ ਅਫ਼ੀਮ ਵਰਗੇ ਨਸ਼ੇ ਲੈਂਦੇ ਸਨ, ਨਾਰਕੋਟਿਕਸ ਅਨੋਨੀਮਸ ਨਾਮ ਦੀ ਜਥੇਬੰਦੀ ਬਣਾਈ ਹੋਈ ਹੈ, ਜਿਸਦੀਆਂ ਸ਼ਾਖਾਵਾਂ ਸਾਰੇ ਪ੍ਰਮੁੱਖ ਸ਼ਹਿਰਾਂ ਵਿੱਚ ਦੁਨੀਆ ਭਰ ਵਿੱਚ ਹਨ। ਉਹ ਮਿਲ ਕੇ ਬੈਠਦੇ ਹਨ ਆਪਣੀਆ ਸਮੱਸਿਆਵਾਂ ਨੂੰ ਸਾਂਝੀਆਂ ਕਰਨ ਅਤੇ ਇੱਕ ਦੂਸਰੇ ਦੀ ਮਦਦ ਕਰਨ ਲਈ। ਇਸੇ ਤਰ੍ਹਾਂ ਮਰੀਜਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਲਈ ਐਲ ਐਨੋਨ ਨਾ ਦੀ ਜਥੇਬੰਦੀ ਹੈ। - - ਜਿਸ ਤਰ੍ਹਾਂ ਦੇ ਦੌਰ ਵਿਚੋਂ ਅਸੀਂ ਅੱਜ ਗੁਜਰ ਰਹੇ ਹਾਂ, ਰਾਜਸੀ- ਆਰਥਕ ਅਤੇ ਸਮਾਜਕ ਤਾਣੇ-ਬਾਣੇ ਨੇ ਇਨਸਾਨ ਨੂੰ ਨੌਜਵਾਦੀ ਬਣਾ ਦਿੱਤਾ ਹੈ। ਨਸ਼ਿਆ ਨਾਲ ਸਬੰਧਤ ਸਮੱਸਿਆਵਾਂ ਨੂੰ ਮੈਡੀਕਲ ਬੀਮਾਰੀਆਂ ਬਣਾ ਕੇ ਇਨ੍ਹਾਂ ਦੇ ਹੱਲ ਨੂੰ ਸਿਰਫ਼ ਸੰਬੰਧਤ ਵਿਅਕਤੀ ('ਮਰੀਜ਼ !’ ਦੀ ਸਮੱਸਿਆ (ਬੀਮਾਰੀ ) ਗਰਦਾਨ ਕੇ ਸਟੇਟ ਆਪਣਾ ਪੱਲਾ ਨਹੀਂ ਝਾੜ ਸਕਦੀ। ਪਰ ਇਹ ਸਿਰਫ਼ ਉਨ੍ਹਾਂ ਦੀ ਹੀ ਸਮੱਸਿਆ ਨਹੀਂ ਹੈ ਜੋ ਨਸ਼ਿਆਂ ਦਾ ਇਸਤੇਮਾਲ ਕਰਦੇ ਹਨ। ਵਿਅਕਤੀ ਦੇ ਪੱਧਰ 'ਤੇ ਨਸ਼ੇ 21