ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ‘ਇਨਾਮੇ ਜਾਣ’ ਨਾਲ ਜੁੜੇ ਹੋਏ ਅਹਿਸਾਸ ਵੀ ਇਨ੍ਹਾਂ ਪਦਾਰਥਾਂ ਰਾਹੀਂ ਹੀ ਸੰਚਾਲਿਤ ਹੁੰਦੇ ਹਨ। ਇੱਕ ਥਿਊਰੀ ਮੁਤਾਬਕ ਇਨ੍ਹਾਂ ਕੁਦਰਤੀ ਪਦਾਰਥਾਂ ਦੀ ਦਿਮਾਗ ਵਿੱਚ ਕਮੀ ਇਨਸਾਨ ਨੂੰ ਅਫ਼ੀਮ 'ਤੇ ਨਿਰਭਰ ਹੋਣ ਲਈ ਮਜਬੂਰ ਕਰਦੀ ਹੈ। ਕਿਹਾ ਜਾਂਦਾ ਹੈ ਕਿ ਅਜਿਹੇ ਲੋਕਾਂ ਵਿੱਚ ਅਫ਼ੀਮ ਦੀ ਕੁਦਰਤੀ ਭੁੱਖ ਹੁੰਦੀ ਹੈ ਜਿਸਨੂੰ ਉਹ ਅਫ਼ੀਮ ਜਾਂ ਉਸ ਨਾਲ ਮਿਲਦੀ ਜੁਲਦੀ ਕੋਈ ਅਰਧ ਬਨਾਵਟੀ ਜਾਂ ਬਨਾਵਟੀ ਦੁਆਈ ਨਾਲ ਸ਼ਾਂਤ ਕਰਦੇ ਹਨ। ਪੱਛਮ ਦੇ ਕਈ ਦੇਸ਼ਾਂ ਵਿੱਚ ਅਜਿਹੇ ਮਰੀਜ਼ਾਂ ਨੂੰ ਮੈਥਾਡੋਨ ਜਾਂ ਬੁਪਰੀਨੌਰਫ਼ਿਨ ਆਦਿ ਬਨਾਵਟੀ ਦਵਾਈਆਂ ਦਿੱਤੀਆ ਜਾਂਦੀਆ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਮਰੀਜ਼ ਹੈਰੋਇਨ ਅਤੇ ਦੂਸਰੀਆਂ ਟੀਕੇ ਰਾਹੀਂ ਲੈਣ ਵਾਲੀਆਂ ਦਵਾਈਆਂ ਦੀ ਵਰਤੋਂ ਤਿਆਗ ਦਿੰਦੇ ਹਨ। ਮੌਰਫ਼ੀਨ ਹੁਣ ਤੱਕ ਇਸਤੇਮਾਲ ਹੋਣ ਵਾਲੀਆ ਸਭ ਤੋਂ ਵੱਧ ਤਾਕਤਵਰ ਦਰਦ ਨਿਵਾਰਕ ਦਵਾਈਆ ਵਿੱਚੋਂ ਇੱਕ ਹੈ। ਦਰਦ ਨੂੰ ਮਹਿਸੂਸ ਕਰਨ ਵਾਲੇ ਕੇਂਦਰ ਤੋਂ ਇਲਾਵਾ ਦਿਮਾਗ ਦੇ ਦੂਸਰੇ ਹਿੱਸਿਆ ‘ਤੇ ਵੀ ਮੌਰਫ਼ੀਨ ਦਾ ਅਸਰ ਹੁੰਦਾ ਹੈ। ਮੂਝ 'ਤੇ ਖੁਸ਼ਗਵਾਰ ਅਸਰ ਹੁੰਦਾ ਹੈ। (ਕਈਆਂ ਵਿੱਚ ਇਸਦਾ ਅਸਰ ਉਲਟਾ ਵੀ ਹੋ ਸਕਦਾ ਹੈ)। ਕਈਆਂ ਨੂੰ ਨੀਂਦ ਆ ਜਾਂਦੀ ਹੈ ਤੇ ਕਈ ਜ਼ਿਆਦਾ ਚੁਸਤ ਮਹਿਸੂਸ ਕਰਦੇ ਹਨ। (ਘੱਟ ਮਾਤਰਾ ਨਾਲ)। ਇਸ ਤੋਂ ਇਲਾਵਾ ਸਰੀਰ ਤੇ ਮੌਰਫ਼ੀਨ ਦੇ ਹੇਠ ਲਿਖੇ ਅਸਰ ਹੁੰਦੇ ਹਨ : ਭੁੱਖ ਘੱਟ ਜਾਂਦੀ ਹੈ। ਉਲਟੀਆਂ ਜਾਂ ਜੀਅ ਕੱਜਾ ਹੋਣਾ। ਚਮੜੀ ਦਾ ਖੁਸ਼ਕ ਹੋਣਾ ਕਿਉਂਕਿ ਪਸੀਨੇ ਦਾ ਰਿਸਾਵ ਘੱਟ ਜਾਂਦਾ ਹੈ। ਸਰੀਰ ਵਿੱਚ ਹਿਸਟਾਮੀਨ ਦੇ ਰਿਸਾਅ ਕਰਕੇ ਚਮੜੀ ਤੇ ਖਾਰਿਸ਼। ਸਾਹ ਦੀ ਰਫ਼ਤਾਰ ਘੱਟ ਜਾਂਦੀ ਹੈ – ਜ਼ਿਆਦਾ ਡੋਜ਼ ਨਾਲ -