ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

1. ਸਿਰਫ਼ ਮਜ਼ਾ ਲੈਣ ਲਈ : ਸ਼ੁਰੂ ਸ਼ੁਰੂ ਵਿੱਚ ਕਈ ਲੋਕ ਸਿਰਫ਼ ਇਸਦਾ ਮਜ਼ਾ ਲੈਣ ਲਈ ਇਸਤੇਮਾਲ ਕਰਦੇ ਹਨ ਪਰ ਬਾਅਦ ਵਿੱਚ ਇਹ ਇੱਕ ਜ਼ਰੂਰਤ ਬਣ ਜਾਂਦੀ ਹੈ। 2. ਥਕਾਵਟ ਘਟਾਉਣ ਲਈ : ਇਸਦਾ ਦਰਦ ਨਿਵਾਰਕ ਅਸਰ ਅਤੇ ਬਾਹਰੀ ਪ੍ਰਸਥਿਤੀਆਂ ਪ੍ਰਤੀ ਉਦਾਸੀਨਤਾ ਪੈਦਾ ਕਰਨ ਲਈ ਪ੍ਰਵਿਰਤੀ ਕਈਆਂ ਨੂੰ ਅਫ਼ੀਮ (ਮੌਰਫੀਨ) ਦਾ ਆਦੀ ਬਨਾਉਣ ਲਈ ਜਿੰਮੇਵਾਰ ਹੁੰਦੀ ਹੈ। ਲਗਾਤਾਰ ਅਤੇ ਅਕਾਊ ਤੇ ਥਕੇਵੇਂ ਭਰਿਆ ਕੰਮ ਕਰਨ ਵਾਲੇ ਕਈ ਲੋਕ ਇਸਦਾ ਇਸਤੇਮਾਲ ਕਰਨ ਲੱਗ ਜਾਂਦੇ ਹਨ - – ਜਿਵੇਂ ਕਿ ਲੰਮੇ ਰੂਟਾਂ 'ਤੇ ਚੱਲਣ ਵਾਲੇ ਟਰੱਕਾ ਅਤੇ ਬੱਸਾਂ ਦੇ ਡਰਾਈਵਰ, ਰਾਤ ਦੀਆਂ ਸਿਫਟਾਂ ਵਿੱਚ ਕੰਮ ਕਰਨ ਵਾਲੇ ਅਤੇ ਓਵਰਟਾਈਮ ਕਰਨ ਵਾਲੇ ਆਦਿ। ਵਾਢੀਆ ਦੇ ਉੜਾਈਆ ਦੌਰਾਨ ਕਈ ਲੋਕ ਅਫ਼ੀਮ ਜਾ ਪੋਸਤ ਦਾ ਇਸਤੇਮਾਲ ਥਕਾਵਟ ਘਟਾਉਣ ਅਤੇ ਕੰਮ-ਸ਼ਕਤੀ ਵਧਾਉਣ ਲਈ ਕਰਦੇ ਹਨ। ਕਈ ਵਾਰ ਇਹ ਐਕਸੀਡੈਂਟ ਦਾ ਕਾਰਨ ਵੀ ਬਣਦਾ ਹੈ। ਪੰਜਾਬ ਵਿੱਚ ਹਰੇ ਇਨਕਲਾਬ ਤੋਂ ਬਾਅਦ ਅਫ਼ੀਮ ਅਤੇ ਭੁੱਕੀ ਦੇ ਇਸਤੇ ਮਾਲ ਵਿੱਚ ਵਾਧਾ ਅਤੇ ਥਰੈਸ਼ਰ ਨਾਲ ਵਾਪਰਨ ਵਾਲੇ ਹਾਦਸਿਆਂ ਦੀ ਗਿਣਤੀ ਇਸਦੀ ਗਵਾਹ ਹੈ। ਜਗੀਰੂ ਯੁੱਗ ਵਿੱਚ ਖੇਤਾਂ ਵਿੱਚ ਕੰਮ ਕਰਨ ਵਾਲੇ ਮੁਜ਼ਾਰਿਆਂ ਅਤੇ ਵਗਾਰ ਕਰਨ ਵਾਲਿਆਂ ਨੂੰ ਅਕਸਰ ਜਗੀਰਦਾਰਾਂ ਵਲੋਂ ਅਫ਼ੀਮ ਦੀ ਚੇਟਕ ਲਗਾ ਦਿੱਤੀ ਜਾਂਦੀ ਸੀ। ਇਸਦਾ ਜਗੀਰੂ ਜਮਾਤ ਨੂੰ ਦੋਹਰਾ ਫਾਇਦਾ ਹੁੰਦਾ ਸੀ। ਇੱਕ ਤਾਂ ਮਜ਼ਦੂਰ ਥਕਾਵਟ ਘੱਟ ਮਹਿਸੂਸ ਹੋਣ ਕਰਕੇ ਵੱਧ ਕੰਮ ਕਰਦੇ ਸਨ ਤੇ ਦੂਜਾ ਭੁੱਖ ਘੱਟ ਲੱਗਣ ਕਰ ਕੇ ਖਾਣਾ ਘੱਟ ਖਾਦੇ ਸਨ। 3. ਸੰਭੋਗ ਦੀ ਕ੍ਰਿਆ ਨੂੰ ਲੰਮੇਰਾ ਕਰਨ ਲਈ : ਮੋਰਫ਼ੀਨ ਵੀਰਜ ਦੇ ਖਾਰਜ ਹੋਣ ਲਈ ਲੱਗਣ ਵਾਲੇ ਵਕਤ ਨੂੰ ਵਧਾ ਦਿੰਦੀ ਪਰ ਨਾਲ ਹੀ ਕਈਆਂ ਵਿੱਚ ਲਿੰਗਿਕ ਤਣਾਅ ਤੇ ਇਸਦਾ ਉਲਟਾ ਅਸਰ ਵੀ ਹੁੰਦਾ ਹੈ। ਸੈਕਸ ਦੀ ਭੁੱਖ ਵੀ ਇਸ ਨਾਲ ਘਟਦੀ ਹੈ। 1