ਪੰਨਾ:ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ਚਾਹੀਦੀ ਹੈ। ਮਨੋਵਿਗਿਆਨਕ ਮੱਤ ਮੁਤਾਬਕ ਇਹ ‘ਪਲੱਈਅਰ ਪ੍ਰਿੰਸੀਪਲ ਮੁਤਾਬਕ ਜ਼ਿੰਦਗੀ ਜਿਊਣ ਵਾਲੇ ਲੋਕ ਹੁੰਦੇ ਹਨ। ਟੀਕੇ ਦਾ ਅਸਰ ਕਿਉਂਕਿ ਇੱਕ ਦਮ ਹੁੰਦਾ ਹੈ ਇਸ ਲਈ ਟੀਕੇ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ। ਅਸਥਿਰਤਾ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਰੂਪਮਾਨ ਹੁੰਦੀ ਹੈ – ਬਹੁਤ ਜ਼ਿਆਦਾ ਖੁਸ਼ੀ ਤੇ ਬਹੁਤ ਜ਼ਿਆਦਾ ਗ਼ਮਗੀਨੀ ਦੇ ਦਰਮਿਆਨ ‘ਸ਼ਟਲਿੰਗ ਹੁੰਦੀ ਰਹਿੰਦੀ ਹੈ। ਇਸੇ ਤਰ੍ਹਾਂ ਇਨ੍ਹਾਂ ਦੇ ਰਿਸ਼ਤਿਆਂ ਵਿੱਚ ਬਹੁਤ ਜ਼ਿਆਦਾ ਟੁੱਟ-ਭੱਜ ਹੁੰਦੀ ਰਹਿੰਦੀ ਹੈ। ਆਪਣੇ ਫ਼ੈਸਲੇ ਤੇ ਪਹਿਰਾ ਨਾ ਦੇ ਸਕਣ ਕਾਰਨ ਇਹ ਕੌਲ ਕਰ ਕੇ ਉਸਨੂੰ ਜਲਦੀ ਹੀ ਤੌੜ ਦਿੰਦੇ ਹਨ। ਬਾਹਰੀ (ਸਮਾਜਕ ਵਾਤਾਵਰਨ ਵਿੱਚ) ਤਬਦੀਲੀਆਂ ਇਨ੍ਹਾਂ ਦੇ ਅੰਦਰ ਹਲਚਲ ਮਚਾਈ ਰੱਖਦੀਆਂ ਹਨ ਇਨ੍ਹਾਂ ਦੇ ਪ੍ਰਤੀਕਰਮ ਤਰਕ ਮੁਤਾਬਕ ਨਾ ਹੋ ਕੇ ਉਪ-ਭਾਵੁਕਤਾ 'ਤੇ ਅਧਾਰਤ ਹੁੰਦੇ ਹਨ। ਇਨ੍ਹਾਂ ਨੂੰ ਮਾਨਸਿਕ ਤੌਰ 'ਤੇ ਸਹੀ ਅਰਥਾਂ ਵਿੱਚ ਅੱਤਵਾਦੀ ਕਿਹਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਦਾ ਹਰ ਕੰਮ, ਹਰ ਅਹਿਸਾਸ ਅੱਤ ਵਾਲਾ ਹੁੰਦਾ ਹੈ। ਸ਼ਾਇਦ ਇਸੇ ਉੱਥਲ-ਪੁਥਲ ਅਤੇ ਅੱਤਵਾਦੀ ਪ੍ਰਵਿਰਤੀ ਨੂੰ ਸ਼ਾਂਤ ਰੱਖਣ ਲਈ ਉਹ ਅਜਿਹੇ ਪਦਾਰਥਾਂ ਦਾ ਸਹਾਰਾ ਲੈਂਦੇ ਹਨ ਜੋ ਬਾਹਰੀ ਤਬਦੀਲੀਆਂ ਪ੍ਰਤੀ ਉਨ੍ਹਾਂ ਨੂੰ ਮੁਕਾਬਲਤਨ ਉਦਾਸੀਨ ਬਣਾ ਦੇਵੇ। - 7. ਮਾਨਸਿਕ ਬੀਮਾਰੀਆਂ ਅਤੇ ਅਫ਼ੀਮ ਵਰਗੇ ਨਸ਼ਿਆਂ ਦਾ ਇਸਤੇਮਾਲ : ਹਾਲਾਂਕਿ 'ਕਾਰਨ ਅਤੇ ਅਸਰ ਵਾਲੇ ਸੰਦਰਭ ਵਿੱਚ ਉਪਰੋਕਤ ਦੋਨਾਂ ਵਿਗਾੜਾਂ ਦੇ ਰਿਸ਼ਤੇ ਨੂੰ ਸਮਝਣਾ ਮੁਸ਼ਕਲ ਹੈ ਪਰ ਫਿਰ ਵੀ ਹੁਣ ਤੱਕ ਦੇ ਸਰਵੇਖਣਾਂ ਤੋਂ ਸਪਸ਼ਟ ਹੋ ਚੁੱਕਾ ਹੈ ਕਿ ਅਫ਼ੀਮ ਵਰਗੇ ਨਸ਼ੇ ਕਰਨ ਵਾਲਿਆਂ ਵਿੱਚੋਂ ਬਹੁਤੇ ਮਾਨਸਿਕ ਵਿਗਾੜਾਂ ਤੋਂ ਪੀੜਿਤ ਹੁੰਦੇ ਹਨ ਅਤੇ ਕਈ ਦੂਸਰੇ ਨਸ਼ੇ ਵੀ ਕਰਦੇ ਹਨ। ਮਾਨਸਿਕ ਬੀਮਾਰੀਆਂ 'ਚੋਂ ਉਦਾਸੀ (ਡਿਪਰੈਸ਼ਨ) ਵਾਲਿਆਂ ਦੀ ਗਿਣਤੀ ਪੰਜਾਹ ਫ਼ੀਸਦੀ ਦੇ ਲਗਭਗ ਹੈ, ਅਤੇ, ਜੇ ਹਰ ਤਰ੍ਹਾਂ ਦੇ ਮੂਡ ਦੇ ਵਿਗਾੜਾਂ ਨੂੰ ਸ਼ਾਮਲ ਕੀਤਾ ਜਾਵੇ, ਤਾਂ ਇਹ ਸੱਤਰ ਫ਼ੀਸਦੀ ਤੋਂ ਵੀ ਉੱਪਰ ਟੱਪ 8