ਪੰਨਾ:ਅਰਸ਼ੀ ਝਲਕਾਂ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਦੇਸ਼ ਤੇ ਕੌਮ ਦੀ ਮੰਗ ਵੇਲੇ,
ਸੀਸ ਲਾਹ ਕੇ ਤੱਲੀ ਤੇ ਧਰ ਸੱਕੇ।
ਜਿਹੜਾ ਚੌਧਰ ਤਿਆਗ ਕੇ ਚਾਕ ਹੋਵੇ,
ਹੀਰ ਸਮਝ ਜੇਹੜਾ ਮੌੜ ਵਰ ਸੱਕੇ।
ਜ਼ੁਲਮ ਜ਼ਬਰ ਵਦਾਨ ਦੀ ਸੱਟ ਜੇਹੜਾ,
ਅਹਿਰਨ ਹਿਕ ਬਣਾ ਕੇ ਜਰ ਸੱਕੇ।
ਜਿਹੜਾ ਦੇਵੀ ਕੁਰਬਾਨੀ ਰਿਜਾਨ ਖਾਤਰ,
ਅਪਣਾ ਸਿਰ ਸਿਰ-ਵਾਰਨਾ ਕਰ ਸੱਕੇ।

ਜਿਹੜਾ ਤੀਰ ਬਣ ਵੈਰੀ ਦੀ ਹਿੱਕ ਅੰਦਰ,
ਸਿੱਧਾ ਤੁਕ ਨਿਸ਼ਾਨੇ ਤੇ ਠੁਕਦਾ ਰਹੇ।
ਗੀਦੀ ਜਾਣ ਕੇ ਟੋਲਾ ਅਪਰਾਧੀਆਂ ਦਾ,
ਜੇਹੜਾ ਸ਼ੇਰ ਵਾਗੂੰ ਸਾਹਵੇਂ ਬੁਕਦਾ ਰਹੇ।

ਛੱਤਨ ਵਾਸਤੇ ਧਰਮ ਦਾ ਮਹਿਲ ਜੇਹੜਾ,
ਗੇਲੀ ਵਾਂਗ ਆਰੇ ਹੇਠਾਂ ਬਹਿ ਜਾਵੇ।
ਗੰਡਨ ਵਾਸਤੇ ਕੌਮ ਦੀ ਡੋਰ ਟੁੱਟੀ,
ਜੇਹੜਾ ਚਰਖੜੀ ਤੇ ਚੜ੍ਹ ਕੇ ਲਹਿ ਜਾਵੇ।
ਰਖਣ ਵਾਸਤੇ ਸਿੱਖੀ ਦਾ ਸਿਦਕ ਸਾਬਤ,
ਬੰਦ ਬੰਦ ਹੋਣਾ ਜੇਹੜਾ ਸਹਿ ਜਾਵੇ।
ਸੂਰਮ-ਗਤੀ ਦੀ ਸੂਰਮਾ ਪਰਖ ਵੇਲੇ,
ਹਿੱਕ ਡਾਹ ਹਾਥੀ ਨਾਲ ਡਹਿ ਜਾਵੇ।

ਪਾਵੇ ਗਰਜ ਕੇ ਭੈਮਸਾ ਬਿਜਲੀਆਂ ਨੂੰ,
ਜੋ ਮੈਦਾਨ ਵਿਚ ਜੂਝਨਾ ਫਾਗ ਜਾਣੇ।

੧੦.