ਪੰਨਾ:ਅਰਸ਼ੀ ਝਲਕਾਂ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਵਤਾਰ ਕਦੋਂ?

ਜਦੋਂ ਸਤ ਬਚਾ ਕੇ ਪਤ ਲੁਕੇ,
ਗੁਡੀ ਚੜ੍ਹੇ ਅਸਮਾਨ ਕੁਕਰਮੀਆਂ ਦੀ।
ਜਦੋਂ ਕਹਿਣ ਜੋਗੀ ਨਾਂ ਕੋਈ ਗਲ ਰਹਿ ਜਾਏ,
ਹਦੋਂ ਵੱਧ ਹੋ ਜਾਏ ਬੇ-ਸ਼ਰਮੀਆਂ ਦੀ।
ਇਕੋ ਪਲੜੇ ਜਦੋਂ ਪੜਤਾਲ ਹੋਵੇ,
ਨੇਕੀ ਬਦੀ ਤੇ ਨਰਮੀਆਂ ਗਰਮੀਆਂ ਦੀ।
ਜਦੋਂ ਜ਼ਿਮੀਂ ਦੀ ਹਿੱਕ ਤੇ ਪੈਣ ਛਾਲੇ,
ਜਦੋਂ ਹੂਕ ਨਿਕਲੇ ਸੜ ਕੇ ਧਰਮੀਆਂ ਦੀ।

ਜਦੋਂ ਮਛਰੇ ਭੂਤ ਅਗਿਆਨਤਾ ਦਾ,
ਅਤੇ ਗਿਆਨ ਪ੍ਰਕਾਸ਼ ਦੀ ਥੋੜ ਹੋਵੇ।
ਤਦੋਂ ਤਦੋਂ ਅਵਤਾਰ ਨੂੰ ਪਏ ਆਉਣਾ,
ਜਦੋਂ ਜਦੋਂ ਜਹਾਨ ਨੂੰ ਲੋੜ ਹੋਵੇ।

ਜਲਵਾ ਹੁੰਦਿਆਂ ਸਾਰ ਈ ਸਮਾ ਪਲਟੇ,
ਨੁਕਰ ਮਲ ਕਿਧਰੇ ਪਾਪ ਛਹਿ ਜਾਵੇ।
ਭੂਰ ਮੇਹਰ ਦੀ ਪੇਂਦਿਆਂ ਪਲਕ ਅੰਦਰ,
ਘੱਟਾ ਜ਼ੁਲਮ ਅਪਰਾਧ ਦਾ ਬਹਿ ਜਾਵੇ।

੯੮.