ਪੰਨਾ:ਅਰਸ਼ੀ ਝਲਕਾਂ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੈਣ ਵਿਚਾਰੇ

ਜਦ ਮੈਨੂੰ ਅਨਭੋਲ ਜਹੀ ਨੂੰ,
ਅਲੜ੍ਹ ਡਾਵਾਂ ਡੋਲ ਜਹੀ ਨੂੰ।
ਲੁਟ ਕੇ ਲੈ ਗਏ ਠੱਗ ਵਣਜਾਰੇ,
ਰਜ ਰਜ ਹੋਏ ਨੈਣ ਵਿਚਾਰੇ।

ਜਦ ਪ੍ਰਤੀਤ ਡੋਰੀ ਸੁਟ ਲੀਤੀ,
ਦਿਲ ਦੀ ਦੁਨੀਆ ਲੁਟਪੁਟ ਲੀਤੀ।
ਮੁੜ, ਦੇ ਗਏ ਦਰਸ਼ਨ ਦੇ ਲਾਰੇ,
ਰਜ ਰਜ ਹੋਏ ਨੈਣ ਵਿਚਾਰੇ।

ਜਦ ਓਹ ਕਰ ਗਏ ਅਪਣੀ ਮਰਜ਼ੀ,
ਕੌਲ ਕਰਾਰ ਬਣੇ ਸਭ ਫਰਜ਼ੀ।
ਹੁਸਨ ਹਕੂਮਤ ਦੀ ਸਰਕਾਰੇ,
ਰਜ ਰਜ ਰੋਏ ਨੈਣ ਵਿਚਾਰੇ।

ਜਦ ਕੋਈ ਖੋਹਕੇ ਲੈ ਗਿਆ ਮਸਤੀ,
ਉੱਜੜ ਗਈ ਦਿਲਵਾਲੀ ਬਸਤੀ।
ਮਿਧੇ ਗਏ ਅਰਮਾਨ ਜਾਂ ਸਾਰੇ,
ਰਜ ਰਜ ਰੋਏ ਨੈਣ ਵਿਚਾਰੇ।

੧੦੨.