ਪੰਨਾ:ਅਰਸ਼ੀ ਝਲਕਾਂ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਜਾਗ ਖਾਲਸਾ

ਸੁਣ ਓਇ ਵਤਨ ਦੇ ਦਰਦੀਆ,
ਓਇ ਦੇਸ਼ ਦੇ ਦੀਵਾਨਿਆ।
ਲੜ ਮਰਨ ਦੇ ਲਈ ਤਗੜਿਆ,
ਓਇ ਲਾਟ ਦੇ ਪ੍ਰਵਾਨਿਆ।

ਓਇ ਦੇਸ਼ ਦੀ ਇਜ਼ਤ ਦੇ ਲਈ,
ਫਾਂਸੀ ਤੇ ਲਟਕਣ ਵਾਲਿਆ।
ਓਇ ਤੀਰ ਬਣਕੇ ਕਿਸੇ ਦੀ,
ਛਾਤੀ ਚ ਖਟਕਣ ਵਾਲਿਆ।

ਜੇਹਲਾਂ ਦੀਆਂ ਬੰਦ ਕੋਠੀਆਂ ਚਿ,
ਬੰਦ ਹੋਵਨ ਵਾਲਿਆਂ।
ਓਇ ਰਤ ਦੇ ਨਾਲ ਦੇਸ਼ ਦੀ,
ਕਾਲਖ ਨੂੰ ਧੋਵਨ ਵਾਲਿਆ।

੧੦੪.