ਪੰਨਾ:ਅਰਸ਼ੀ ਝਲਕਾਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਦ੍ਹੇ ਦਿਲ ਵਿਚ ਦਰਦ ਨੂੰ ਥਾਂ ਹੋਵੇ,
ਲੱਗਣ ਕੌਮ ਲੇਖੇ ਚੰਗੇ ਭਾਗ ਜਾਣੇ ।

ਧੀਰਜ ਹੋਵੇ ਨਿਮਾਣਿਆਂ ਮਾੜਿਆਂ ਦੀ,
ਜ਼ੁਲਮ ਝਖੜਾਂ ਲਈ ਹਨੇਰ ਹੋਵੇ।
ਛਕੇ ਵੰਡ ਕੇ ਤੇ ਕਰੇ ਕਿਰਤ ਸੱਚੀ,
ਸਖੀ ਹੱਥ ਦਾ ਦਿਲ ਦਾ ਦਲੇਰ ਹੋਵੇ।
ਗਰਜ 'ਜਿਬੇ' ਦੇ ਥੰਮ ਹਲਾ ਦੇਵੇ,
ਥਜਰ ਹੌਂਸਲਾ ਜਿਗਰ ਸੁਮੇਰ ਹੋਵੇ।
ਜਿਹੜਾ ਸਿਰ ਦੇ ਕੇ ਕਰੇ ਊਂਨ ਪੂਰੀ,
ਕੌਮੀ ਅਣਖ ਦੇ ਵਾਸਤੇ ਢੇਰ ਹੋਵੇ।

ਜਿਦ੍ਹੀ ਨਿੱਗ੍ਹਾ ਦੇ ਵਿਚ ਜਹਾਨ ਅੰਦਰ,
ਸਭ ਤੋਂ ਕੀਮਤੀ ਕੌਮੀ ਨਿਸ਼ਾਨ ਹੋਵੇ।
'ਚਮਕ’ ਕੌਮ ਨੂੰ ਜੋ ਚਾਰ ਚੰਦ ਲਾਵੇ,
ਸੱਚੇ ਦਰ ਉਹ ਸਿੱਖ ਪ੍ਰਵਾਨ ਹੋਵੇ।



੧੧.