ਪੰਨਾ:ਅਰਸ਼ੀ ਝਲਕਾਂ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਰੱਜ ਕਰਾਏ ਖੂੰਨ ਖਰਾਬੇ,
ਬਚਦੇ ਗੋਲੀ ਨਾਲ ਭੁਨਾ।
ਵੱਸਦੇ ਘਰੀਂ ਸੁੰਝ ਵਰਤਾਈ,
ਅਜੇ ਨਾ ਲੱਥਾ ਤੇਰਾ ਚਾ।

ਰਤ ਸਾਡੀ ਵਿਚ ਲਾ ਡੋਬੇ,
ਮਹਿਲਾਂ ਦੀ ਥਾਂ ਕਰਕੇ ਖੋਬੇ।

ਭਾਈਆਂ ਤੋਂ ਖੋਪਰ ਖੁਲ੍ਹਵਾਏ,
ਇਕ ਦੂਜੇ ਨੂੰ ਚੁਕ ਚੁਕਾ।
ਮਿਟੀ ਵਿਚ ਮਿਲਾ ਛਡਿਆ ਈ,
ਅਜੇ ਨਾ ਲੱਥਾ ਤੇਰਾ ਚਾ।

੧੦੮.