ਪੰਨਾ:ਅਰਸ਼ੀ ਝਲਕਾਂ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦੇ ਔਂਦੇ ਨਹੀਂ ਤੇਰੀ ਨਿਗਾਹ ਅੰਦਰ,
ਦਮੜੀ ਦੇਕੇ ਮੁਛਾਂ ਮੁਨਾ ਆਇਐਂ।
ਛਿਕੂ ਜਿਹਾ ਸਿਰ ਤੇ ਮੂਧਾ ਮਾਰਿਆ ਈ,
ਲੀਰ ਜਹੀ ਗਲ ਵਿਚ ਲਮਕਾ ਆਇਐਂ।
ਲਹੂ ਜਿਹਾ ਕੁਝ ਬੁਲਾਂ ਤੇ ਬਪ ਆਇਐਂ,
ਆਟਾ ਜਿਹਾ ਮੂੰਹ ਉਤੇ ਉਡਾ ਆਇਐਂ।
ਲਗੀ ਕੇਹੜੇ ਕੁਚੱਜੇ ਦੀ ਮੱਤ ਤੈਨੂੰ,
ਸ਼ਕਲ ਖੁਸਰਿਆਂ ਵਾਲੀ ਬਨਾ ਆਇਐਂ।

ਖੋਪੇ ਜਹੇ ਕੀ ਲਾਏ ਈ ਅੱਖੀਆਂ ਤੇ,
ਬਟਨ ਕੇਹਾ ਪਜਾਮੇ ਤੇ ਮਾਰਿਆ ਈ। ,
ਦੇਸੀ ਖੋਤਾ ਦੁਲਤੀਆਂ ਖੁਰਾਸਾਨੀ,
ਕੇਹਾ ਰੂਪ ਬਹੁ-ਰੂਪੀਆ ਧਾਰਿਆ ਈ।

ਨੱਕ ਚਾੜ੍ਹ ਅਗੋਂ ਬਾਊ ਕਹਿਣ ਲਗਾ,
ਤੁਮਰਾ ਫੈਸ਼ਨ ਹਮਾਰੇ ਦਰਕਾਰ ਈ ਨਹੀਂ।
ਤੰਬੂ ਜੋਹਾ ਲਪੇਟਿਆ ਤੇੜ ਤੁਮ ਨੇ,
ਅਪਟੂ-ਡੇਟ ਫੇਸ਼ਨ ਦੀ ਕੁਝ ਸਾਰ ਈ ਨਹੀਂ।
ਨਾ ਜ਼ਮਾਨੇ ਦੀ ਅਸਰ ਸੁਸਾਇਟੀ ਦਾ,
ਐਟੀਕਟ ਦਾ ਦਿਲ ਵਿਚ ਵਿਚਾਰ ਈ ਨਹੀਂ।
ਸਿਰ ਤੇ ਥਾਨ ਟਿਕਾ ਲਿਆ ਬੇ-ਹੁਦਰਾ,
ਜੰਟਲ ਮੈਨਾਂ ਵਿਚ ਤੇਰਾ ਸ਼ੁਮਾਰ ਈ ਨਹੀਂ।

ਪਿਟੀ ਜਾਣਾ ਪੁਰਾਣੀ ਲਕੀਰ ਤਾਈਂ,
ਸਮੇਂ ਨਾਲ ਬਦਲਨ ਦਾ ਕੁਝ ਵਲ ਈ ਨਹੀਂ।

੧੧੪.