ਪੰਨਾ:ਅਰਸ਼ੀ ਝਲਕਾਂ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਆਈ ਹੇਟ ਏਹੋ ਜਿਹਾ ਓਲਡ ਫੇਸ਼ਨ,
ਜਿਸ ਦੇ ਵਿਚ ਤਰੱਕੀ ਦੀ ਗਲ ਏ ਨਹੀਂ!

ਸੁਣਦਾ ਪਿਆ ਸਾਂ ਬੋਲਣੋਂ ਰਿਹਾ ਨਾ ਮੈਂ,
ਬਾਊ ਰਹਿਣ ਦੇ ਏਹਨਾਂ ਚਾਲਾਕੀਆਂ ਨੂੰ।
ਸਾਨੂੰ ਨਵੀਓਂ ਪੁਰਾਣੀ ਤਹਿਜ਼ੀਬ ਚੰਗੀ,
ਛਿੱਕੇ ਟੰਗ ਏਹਨਾਂ ਸੂਕਾ ਸ਼ਾਕੀਆਂ ਨੂੰ।
ਮਝ ਵਾਂਗ ਛਪੜ ਵਿਚ ਆਪ ਵੜਕੇ,
ਕਾਹਨੂੰ ਨਾਲ ਲਬੇੜਨੈ ਬਾਕੀਆਂ ਨੂੰ।
ਸਾਦਾ ਪਹਿਣ ਪਹਿਰਾਵਾ ਤੇ ਰਹੁ ਸਾਦਾ,
ਜੇ ਮੁਕਾਣਾ ਈਂ ਦੇਸ਼ ਨਾਚਾਕੀਆਂ ਨੂੰ।

ਤੇਰੇ ਉਤੇ ਨੇ ਕੌਮ ਨੂੰ ਕਈ ਆਸਾਂ,
'ਚਮਕ' ਆਪਣੇ ਦੇਸ਼ ਦਾ ਮਾਣ ਏਂ ਤੂੰ।
ਪ੍ਰਗਟ ਕਰ ਮੁੜ ਓਹਨਾਂ ਦੇ ਉਚ ਜੀਵਨ,
ਜਿਨ੍ਹਾਂ ਮਹਾਂ ਪੁਰਸ਼ਾਂ ਦੀ ਸੰਤਾਨ ਏਂ ਤੂੰ।

੧੧੫.