ਪੰਨਾ:ਅਰਸ਼ੀ ਝਲਕਾਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬ ਦਾ ਸੂਰਜ ਅਸਤ

ਉਹ ਮਹਾਰਾਜ ਜੀਹਦਾ ਰੋਹਬ ਦਾਬ ਤਕ ਕੇ,
ਵਡੇ ਯੋਧਿਆਂ ਦੀ ਛਾਤੀ ਧੜਕਦੀ ਸੀ।
ਜੀਦ੍ਹੀ ਤੇਗ਼ ਤੋਂ ਮੌਤ ਦੀ ਜਾਨ ਸੁੱਕੇ,
ਜੀਦ੍ਹੇ ਬੋਲ ਵਿਚੋਂ ਬਿਜਲੀ ਕੜਕਦੀ ਸੀ।
ਜੀਦ੍ਹੇ ਮਥੇ ਦੀ ਤਿਉੜੀ ਦੇ ਵਟ ਅਗੇ,
ਵੱਟ ਵਾਲਿਆਂ ਦੀ ਜਾਨ ਫੜਕਦੀ ਸੀ।
ਜੀਦ੍ਹੀ ਅੱਖ ਦੀ ਲਾਲੀ ਦਾ ਸੇਕ ਸਹਿ ਕੇ,
ਛਲ ਸੀਤ ਸਮੁੰਦਰ ਦੀ ਗੜਕਦੀ ਸੀ।

ਜੀਦ੍ਹੀ ਚੜ੍ਹੀ ਸਵਾਰੀ ਦੀ ਚੜ੍ਹਤ ਤਕ ਕੇ,
ਆਪੇ ਸਿਰ ਸਲਾਮਾਂ ਨੂੰ ਝੁਕਦੇ ਸਨ।
ਜੀਦ੍ਹੇ ਘੋੜੇ ਦੇ ਸੁਮਾਂ ਤੋਂ ਸੈਹਮ ਕੇ ਤੇ,
ਅਟਕ ਜਹੇ ਵੀ ਅਟਕ ਦੇ ਰੁਕਦੇ ਸਨ।

੧੨.