ਪੰਨਾ:ਅਰਸ਼ੀ ਝਲਕਾਂ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਨਵੀਂ ਹਕੂਮਤ

ਚਿਰਕੇ ਔੜੇ ਦੇਸ਼ ਤੇ,
ਪਈ ਮੇਹਰ ਦੀ ਭੂਰ।
ਸਿਟੇ ਲਗੇ ਆਸ ਨੂੰ,
ਵੇਖ ਖਿੜੇ ਮਜ਼ਦੂਰ।
ਤੋਰਿਆ ਕੰਮ ਸਿਆਣਿਆਂ,
ਅੱਤ ਸਿਆਣਪ ਨਾਲ।
'ਚਮਕ' ਅਗੇ ਗੱਲ ਓਹ ਬਣੇ,
ਜੋ ਰੱਬ ਨੂੰ ਮਨਜ਼ੂਰ।


੧੧੬.