ਪੰਨਾ:ਅਰਸ਼ੀ ਝਲਕਾਂ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾੜ੍ਹ ਭਵਾਂ ਸੰਸਾਰ ਤੇ,
ਤਰਥੱਲ ਮਚਾ ਦੇ।
ਤੀਊੜੀ ਮੱਥੇ ਵਟ ਕੇ,
ਪਰਬਤ ਕੰਬਾ ਦੇ।

ਅੱਖਾਂ ਕਰ ਕੇ ਸੂਹੀਆਂ,
ਜਵਾਲਾ ਭੜਕਾ ਦੇ।
ਜੀਵੇਂ! ਦੰਦ ਕਰੀਚ ਕੇ,
ਤੂੰ ਦੰਦਨਾਂ ਪਾ ਦੇ।

ਬੱਬਰ ਸ਼ੇਰਾ ਗਰਜ ਕੇ,
ਜੰਗਲ ਗੰਜਾ ਦੇ।
ਕਾਨੀ ਫੜਕੇ ਦਿਲਾਂ ਤੇ,
ਬਿਜਲੀ ਲਿਸ਼ਕਾ ਦੇ।

ਲਹਿਰਾਂ ਕੱਠੀਆਂ ਜੋੜਕੇ,
ਤੂਫਾਨ ਲਿਆ ਦੇ।
ਨਵੇਂ ਸਿਰੇ ਮੁੜ ਹਿੰਦ ਦਾ,
ਇਤਿਹਾਸ ਬਣਾ ਦੇ।

ਸਾੜ੍ਹੀ ਵਾਲੇ ਲੱਕ ਨੂੰ,
ਤਲਵਾਰ ਬੰਨਾ ਦੇ।
ਫੇਰ ਗੁਲਾਬੀ ਮੂੰਹ ਵਿਚ,
ਰਾਸਾਂ ਫੜਵਾ ਦੇ।

੧੨੦.