ਪੰਨਾ:ਅਰਸ਼ੀ ਝਲਕਾਂ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਜਾ

ਕੱਢ ਵੈਰ ਤੇ ਵਿਤਕਰੇ ਦਿਲਾਂ ਵਿਚੋਂ,
ਰਲ ਮਿਲ ਜਾਹ, ਇਕ ਅਵਾਜ਼ ਹੋ ਜਾ।
ਲੱਭ ਸੱਕੇ ਨਾ ਵੈਰੀ ਦੀ ਖੋਜ ਜਿਨੂੰ,
ਗੰਢ ਬੱਝ ਏਹੋ ਜੇਹਾ ਰਾਜ਼ ਹੋ ਜਾ।
ਵੇਲੇ ਰਹੇ ਨਹੀਂ ਗੇ ਨਿਘਰ ਜਾਣ ਵਾਲੇ,
ਛੱਡ ਚਿੜੀ ਦਾ ਜਾਮਾ ਤੇ ਬਾਜ਼ ਹੋ ਜਾ।
ਹਿੰਦੂ, ਸਿੱਖ, ਮੋਮਨ ਦਾ ਸਵਾਲ ਛੱਡਕੇ,
ਸਹਿਗਲ ਢਿਲੋਂ ਤੇ ਸ਼ਾਹ-ਨਿਵਾਜ਼ ਹੋ ਜਾ।

੧੨੨.