ਪੰਨਾ:ਅਰਸ਼ੀ ਝਲਕਾਂ.pdf/125

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਭਾਸ਼ ਦਾ ਪੈਗਾਮ

ਰਾਹੀਆ ਜਾਂਦਿਆ ਦਈਂ ਪੈਗਾਮ ਮੇਰਾ,
ਦੇਸ਼ ਕੌਮ ਦੇ ਦਰਦ-ਗਰੱਸਿਆਂ ਨੂੰ।
ਓਹਨਾਂ ਲਾਟ ਅਜ਼ਾਦੀ ਦੇ ਭੰਬਟਾਂ ਨੂੰ,
ਸੁੰਞੇ ਮਹਿਲ ਕਰਕੇ ਜੇਹਲੀਂ ਵੱਸਿਆਂ ਨੂੰ।
ਓਹਨਾਂ ਖੁਲ੍ਹੀ ਹਵਾ ਦੀ ਮੰਗ ਕਰਕੇ,
ਸ਼ੇਰਾਂ ਬੰਦ ਕੋਠੀ ਅੰਦਰ ਫਸਿਆਂ ਨੂੰ।
ਅਨਹੱਲ ਹਕੀਏਦਾਰ ਦੇ ਤਾਲਬਾਂ ਨੂੰ,
ਫੁਲਾਂ ਸੀਨਾ ਵਿਨ੍ਹਾਉਣ ਲਈ ਹੱਸਿਆਂ ਨੂੰ।

ਓਹਨਾਂ ਕੰਵਲ ਅਜ਼ਾਦੀ ਦੇ ਭੌਰਿਆਂ ਨੂੰ,
ਓਹਨਾਂ ਅਮਨ ਦੀ ਮੱਧ ਮਸਤਾਨਿਆਂ ਨੂੰ।
ਓਹਨਾਂ ਜ਼ਾਮ ਤੋਹੀਦ ਦੇ ਗਾਹਕਾਂ ਨੂੰ,
ਓਹਨਾਂ ਵਤਨ-ਪਰੱਸਤ ਦੀਵਾਨਿਆਂ ਨੂੰ।

ਓਹਨਾਂ ਪੱਟ ਵਰਗੇ ਕੋਮਲ ਨਾਲ ਹੱਥਾਂ,
ਕਰੜੀ ਆਕਰੀ ਮੁੰਞ ਵਟੀਂਦਿਆਂ ਨੂੰ।
ਓਹਨਾਂ ਫੁਲਾਂ ਦੀ ਸੇਜ ਤੇ ਸੌਣ ਛੱਡ ਕੇ,
ਭੁੰਞੇ ਲੇਟਦੇ ਜੇਹਲ ਵਿਚ ਜੀਂਦਿਆਂ ਨੂੰ।

੧੨੩.