ਪੰਨਾ:ਅਰਸ਼ੀ ਝਲਕਾਂ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੋਨੇ ਚਾਂਦੀ ਦੇ ਥਾਲਾਂ ਨੂੰ ਮਾਰ ਠੋਹਕਰ,
ਬਾਟੇ ਠੂਠਿਆਂ ਵਿਚ ਖਾਂਦੇ ਪੀਂਦਿਆਂ ਨੂੰ।
ਪੈ ਕੇ ਦੇਸ਼ ਕੁਰਬਾਨੀ ਦੇ ਵੇਲਣੇ ਵਿਚ,
ਵਾਂਗ ਕਾਠੇ ਕੁਮਾਦ ਪੜੀਂਦਿਆਂ ਨੂੰ।

ਦੇਸ਼ ਸ੍ਵਰਗ ਅਸਥਾਨ ਬਨਾਉਣ ਬਦਲੇ,
ਲੱਖਾਂ ਦੁਖੜੇ ਜਾਨ ਤੇ ਜਰਦਿਆਂ ਨੂੰ।
ਓਹਨਾਂ ਵਤਨ ਵਸਾਉਣ ਲਈ ਉਜੜਦਿਆਂ,
ਤੇ ਗਰੀਬ ਦੀ ਜਿੰਦ ਲਈ ਮਰਦਿਆਂ ਨੂੰ।

ਆਖੀਂ ਇਕ ਹਿੰਦੁਸਤਾਨੀ ਆਖਦਾ ਸੀ,
ਕੰਮ ਦੇਸ਼ ਦਾ ਸਿਰੇ ਚੜ੍ਹਾ ਛੱਡਣਾ।
ਕਰਨਾ ਡਰ ਨਾ ਰਾਹ ਦੀਆਂ ਔਕੜਾਂ ਦਾ,
ਹਿੰਮਤ ਧਾਰ ਕੇ ਪੰਧ ਮੁਕਾ ਛੱਡਣਾ।
ਮੰਜਲ ਹੁਣ ਅਜ਼ਾਦੀ ਦੀ ਦੂਰ ਨਹੀਂ ਗੀ,
ਮੇਰੇ ਦਿਲ ਦੀ ਆਸ ਪੁਗਾ ਛੱਡਣਾ।
ਭਾਵੇਂ ਆਪਣਾ ਆਪ ਗੁਵਾ ਛੱਡਣਾ,
ਹਿੰਦੁਸਤਾਨ ਅਜ਼ਾਦ ਬਣਾ ਛੱਡਣਾ।

ਹੋਇਆ ਸੁਣਾਂ ਜੇ ਦੇਸ਼ ਅਜ਼ਾਦ ਆਪਣਾ,
ਸੁਰਖਰੂ ਤਦੇ ਮੇਰੀ ਜਿੰਦ ਹੋਵੇ।
'ਚਮਕ' ਝੁਲੇ ਤਿਰੰਗਾ ਅਸਮਾਨ ਅੰਦਰ,
ਲਿਖਿਆ ਓਸ ਉਤੇ ਜੈ ਹਿੰਦ ਹੋਵੇ।

੧੨੪.