ਇਹ ਵਰਕਾ ਤਸਦੀਕ ਕੀਤਾ ਗਿਆ ਏ
ਸੂਚਨਾ
ਛਡ ਧਿਆਨ ਜੱਗ ਦਾ ਮੂਰਖ,
ਓਹਦੇ ਬੋਲ ਤਰਾਨੇ,
ਪਾਲ ਯਰਾਨੇ।
ਓੜਕ ਤੇਰਾ ਇਕੋ ਆਹਾ,
ਬਾਕੀ ਕੂੜ ਬਹਾਨੇ,
ਸਭ ਬੇਗਾਨੇ।
ਰਾਤ ਰੱਖਣ ਵੀ ਖੇਚਲ ਜਾਨਣ,
ਜਦ ਰੂਹ ਕਰੇ ਚਲਾਣੇ,
ਦੁਨੀਆ ਜਾਣੇ।
ਲਿਖ ਗਏ 'ਚਮਕ' ਸਿਆਣੇ ਏਹ,
ਵੇਦ ਗਰੰਥ ਕੁਰਾਨੇ,
ਸਮਝ ਅੰਞਾਨੇ।
੧੨੫.