ਪੰਨਾ:ਅਰਸ਼ੀ ਝਲਕਾਂ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਲਕਾਂ ਕਿਵੇਂ

ਹਜ਼ਰਤ ਮੂਸਾ ਦਰਸ਼ਨ ਵੇਲੇ,
ਬੰਦ ਕਰ ਬੈਠਾ ਪਲਕਾਂ।
ਕੋਹ-ਤੂਰ ਸੜ ਸੁਰਮਾ ਹੋਇਆ,
ਝਲ ਨਾ ਸਕਿਆ ਡਲਕਾਂ।

‘ਚਮਕ’ ਕਪਾਟ ਖੋਲ੍ਹੇ ਗੁਰ ਕਿਰਪਾ,
ਦਿਲ ਅੰਦਰ ਠੰਡ ਵਰਤੀ ।
ਨੈਣਾਂ ਝੁਮਕ ਨ ਡਿਠਾ,
ਜਦ ਇਹ ਆਈਆਂ ‘ਅਰਸ਼ੀ ਝਲਕਾਂ’ ।

੮.