ਪੰਨਾ:ਅਰਸ਼ੀ ਝਲਕਾਂ.pdf/141

From ਵਿਕੀਸਰੋਤ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 

ਸਿਖ ਦਾ ਆਦਰਸ਼

ਸਿਦਕ ਨਿੰਮਰਤਾ ਸਿਰੜ ਤੇ ਸੱਤ ਵਾਲਾ,
ਜੇੜ੍ਹਾ ਦਿਲੋਂ ਹੰਕਾਰ ਗਵਾ ਦੇਵੇ ।
ਰਵੇ ਸੰਗਤਾਂ ਦੀ ਚਰਨ ਧੂੜ ਬਣਕੇ,
ਨੀਵਾਂ ਹੋ ਕੇ ਵਕਤ ਬਿਤਾ ਦੇਵੇ ।
ਧਰਮ ਲਾਟ ਦੇ ਉਤੋਂ ਪਤੰਗ ਵਾਗੂੰ,
ਹਸ ਹਸ ਕੇ ਜਿੰਦ ਘੁਮਾ ਦੇਵੇ ।
ਜੇੜਾ ਮਰੇ ਗਰੀਬ ਦੀ ਜਾਨ ਪਿੱਛੇ,
ਅਤੇ ਆਕੜੀ ਧੌਨ ਨਿਵਾ ਦੇਵੇ।

ਜਿਹੜਾ ਵਿਸਰੇ ਦੂਈ ਦਾ ਹਰਫ ਦਿਲ ਤੋਂ,
੧ ਓਅੰਕਾਰ ਵਾਲਾ ਅੱਖਰ ਪੜ੍ਹ ਜਾਵੇ ।
ਜਿਹੜਾ ਆਨ ਤੋਂ ਜਾਨ ਨਖਿਦ ਸਮਝੇ,
ਜਿਹੜਾ ਸੱਚ ਪਿੱਛੇ ਸੂਲੀ ਚੜ ਜਾਵੇ ।

੮.