ਪੰਨਾ:ਅਰਸ਼ੀ ਝਲਕਾਂ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀਦ੍ਹੀ ਨਜ਼ਰ ਕੈਰੀ ਤਕ ਕੇ ਡਰ ਸੇਤੀ,
ਵਡੇ ਵਡੇ ਸਨ ਸ਼ਾਹ ਸੁਲਤਾਨ ਸਹਿਮੇਂ ।
ਖੜਕੇ ਨਾਲ ਕਾਬਲ ਤੇ ਕੰਧਾਰ ਧੜਕੇ,
ਗੁਬਾ ਵੇਖ ਜੀਦਾ ਖੁੱਲੀ ਖ਼ਾਨ ਸਹਿਮੇਂ !
ਜੀਦ੍ਹੇ ਧੌਂਸੇ ਦੇ ਨਾਲ ਅਸਮਾਨ ਕੰਬੇ,
ਧੌਂਸ ਨਾਲ ਫਰੰਗੀ ਜਵਾਨ ਸਹਿਮੇਂ ।
ਫਰਕਨ ਬੁਲ ਤੇ ਲਸ਼ਕਰੀਂ ਪਵੇ ਹਲ ਚਲ,
ਵੇਖ ਕਬਜ਼ੇ ਤੇ ਹੱਥ ਜਹਾਨ ਸਹਿਮੇਂ।

ਬਾਰਾਂ ਸੇਰ ਭਾਰਾ ਖੰਡਾ ਵਾਹੁਣ ਵਾਲੇ,
ਫੁਲਾ ਸਿੰਘ ਨਲੂਏ ਜੇਹੇ ਸਰਦਾਰ ਜਿਸਦੇ ।
ਤੋਪਾਂ ਦਗਦੀਆਂ ਵਿਚ ਸਿਰ ਦੇਨ ਵਾਲੇ,
ਸਨ ਸਿਰਲੱਥ ਜੋਧੇ ਜਾਂ ਨਿਸ਼ਾਰ ਜਿਸਦੇ ।

ਜੁੜਿਆ ਆਲ-ਵਾਲ ਪਰਵਾਰ ਛੱਡਕੇ,
ਵਾਗਾਂ ਵਲ ਸੁਵਰਗ ਦੇ ਮੋੜ ਚਲਿਆ !
ਖਬਰੇ ਜਿੰਦ ਨਿਮਾਣੀ ਦਾ ਕੀਹ ਬਣਨਾ,
ਜੀਵਨ ਪੰਧ ਵਿਚ ਜਿਹਨੂੰ ਵਿਛੋੜ ਚਲਿਆ ।
ਸਿਰ ਤੋਂ ਹਥ ਦਲੀਪ ਦੇ ਚੁੱਕ ਚੁਲਿਆ,
ਨੌਨਿਹਾਲ ਦਾ ਹੌਸਲਾ ਤੋੜ ਚਲਿਆ ।
ਗੁੰਚੇ ਓਦਰੇ ਮਾਲੀ ਨੇ ਕੰਡ ਦਿਤੀ,
ਸਿੰਘ ਰਾਜ ਦੀ ਘੰਡੀ ਮਰੋੜ ਚਲਿਆ !

ਮਜਲਿਸ ਵਿਚ ਹੁਣ ਛਿੜੇਗੀ ਵਾਰ ਮਾਰੂ,
ਹੁੰਦੇ ਨਹੀਂ ਮਹਾਰ ਦੇ ਰਾਗ ਰਹਿਣੇ।

੧੩.