ਪੰਨਾ:ਅਰਸ਼ੀ ਝਲਕਾਂ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਜਰੋਂ ਫਲਾਦੋਂ ਵੱਧ ਆਕਰੀਆਂ ਹਿੱਕਾਂ ਵਿਚ,
ਸੁੰਭ ਮਾਰ ਮਾਰ ਖੱਪੇ ਖੋਹਲ ਦਿਤੇ ਘੋੜਿਆਂ!
ਪਾ ਦਿਤੇ ਮਘੋਰੇ ਸਫਾਂ ਪ੍ਰਬਤਾਂ ਦੀ ਕੰਧ ਵਿਚ,
ਲਕੜੀ ਦੀ ਤੋਪ ਵਿਚੋਂ ਦਗ ਦਗ਼ ਤੋੜਿਆ।

ਖਾਦੀ ਜਾਂ ਦਰੇੜ ਸ਼ਾ ਹੀ ਰਾਜ ਦਿਆਂ ਪੁੜਾਂ ਵਿੱਚ,
ਬੰਦੀ ਵਿਚ ਠੰਡਾ ਹੌਕਾ ਮਾਰਿਆ ਅਮੀਰੀ ਨੇ!
ਭੈਣ ਸਚਿਆਈ ਦੀ ਨੇ ਓਸ ਵੇਲੇ ਵਟ ਖਾਦਾ,
ਨਿਕਲਕੇ, ਮਿਆਨ ਵਿਚ ਲਿਸ਼ਕ ਮਾਰੀ ਮੀਰੀ ਨੇ!

ਤੀਰਾਂ ਦੀਆਂ ਚੋਭਾਂ ਨਾਲ ਵਲ ਛੱਲ ਕੱਢ ਦਿਤੇ,
ਭਰੇ ਹੋਏ ਵੈਰੀ ਝੱਗ ਵਾਂਗਰਾਂ ਬਿਠਾ ਦਿਤੇ!
ਆਫਰੇ ਹਕੂਮਤਾਂ ਦੇ ਨਸ਼ੇ ਵਿਚ ਮਾਨ ਮਤੇ,
ਅੰਬਰਾਂ ਤੋਂ ਲਾਹ ਵਿਚ ਮਿਟ ਦੇ ਮਿਲਾ ਦਿਤੇ!

ਤੇਗ ਦੇ ਪੰਘੂੜੇ ਪਾ ਕੇ ਲੋਰੀ ਦਿਤੀ ਮੌਤ ਰਾਣੀ,
ਸੈਂਕੜੇ ਹਜ਼ਾਰਾਂ ਨੀਂਦ ਸਦਾ ਦੀ ਸਵਾ ਦਿਤੇ।
ਫਲਾਂ ਦੀਆਂ ਪਤੀਆਂ ਨੇ ਸੀਨੇ ਵਿੰਨੇ ਪੱਥਰਾਂ ਦੇ,
ਰੂਈ ਦਿਆਂ ਗੋੜਿਆਂ ਪਹਾੜ ਝੜਕਾ ਦਿਤੇ।

ਜ਼ੁਲਮ ਦੀ ਜ਼ਿਆਦਤੀ ਨੇ ਟੰਬ ਦਿਤੀ ਸੱਚ ਤਾਈ
ਅੱਖਾਂ ਵਾਲੀ ਲਾਲੀ‘ਚਮਕ ਬਦਲ ਲਈ ਫ਼ਕੀਰੀ ਨੇ।
ਪਟਨ ਲਈ ਜਗੋਂ ਜੱੜ ਪਾਪ ਅਪਰਾਧ ਵਾਲੀ,
ਨਿਕਲਕੇ ਮਿਆਨ ਵਿਚੋਂ ਲਿਸ਼ਕ ਮਾਰੀ ਮੀਰੀ ਨੇ।

੧੬.