ਪੰਨਾ:ਅਰਸ਼ੀ ਝਲਕਾਂ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਲਜੁਗ ਦੇ ਬੋਹਿਬ

ਉਠਣ ਦਿਲੀ ਉਬਾਲ ਖਿਆਲ ਬਣ ਬਣ,
ਜਾਨ ਵਾਰ ਦੇਵਾਂ ਰੱਬੀ ਨੂਰ ਉਤੋਂ ।
ਸਦਕੇ ਲੱਖ ਸੁਵਰਗ ਇਸ ਸਵਰਗ ਉਤੋਂ,
ਵਾਰੀ ਵਜਦ ਇਸ ਮਿਠੇ ਸਰੂਰ ਉਤੋਂ ।
ਜਿਦਾ ਦਰਸ ਬੇ-ਹੋਸ਼ੀ ਨੂੰ ਹੋਸ਼ ਦੇਵੋ।
ਘੋਲੀ ਏਸ ਜਲਵੇ ਕੋਹ-ਤੂਰ ਉਤੋਂ ॥
ਗੁਰੂ ਗ੍ਰੰਥ ਜੀ ਸੱਚੀ ਸਰਕਾਰ ਉੱਤੋਂ,
ਸਾਖਯਾਤ ਪ੍ਰਤੱਖ ਹਜ਼ੂਰ ਉਤੋਂ ।

ਏਸ ਮਾਨ ਸਰੋਵਰ ਦੇ ਡਲ ਉਤੇ,
ਪਾਲਾਂ ਬਨੀਆਂ ਨੇ ਸੁਚੇ ਮੋਤੀਆਂ ਨੇ ।
ਗੋਹਜ ਵਾਲੇ ਦਿਮਾਗ਼ ਖੁਸ਼ਬੂ ਲੈਂਦੇ,
ਤਾਰ ਤਾਰ ਵਿਚ ਕਲੀਆਂ ਪੋਤੀਆਂ ਨੇ ।

੧੭.