ਪੰਨਾ:ਅਰਸ਼ੀ ਝਲਕਾਂ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਹ ਹੈ ਚਾਨਣ ਮੁਨਾਰਾ ਜਹਾਨ ਅੰਦਰ,
ਭੂਲੇ ਭਟਕਿਆਂ ਨੂੰ ਰਸਤਾ ਦਸਦਾ ਏ ।
ਇਹ ਉਹ ਕੌਲ ਹੈ ਜਿਦੇ ਖਿੜਾਂ ਅੰਦਰ,
ਨਿਰਾਕਾਰ ਬੈਠਾ ਖਿੜ ਖਿੜ ਹਸਦਾ ਏ ।
ਜਿਦੀ ਹੋਂਦ ਤੋਂ ਪਾਪਾਂ ਦੇ ਪਾਪ ਕੰਬਣ,
ਕੂੜ ਕਪਟ ਅਧਰਮ ਵੀ ਨਸਦਾ ਏ ।
ਮਿਲੇ ਏਹਦੇ ਤੋਂ ਮੁਕਤੀ ਦੀ ਸਹਿਲ ਜੁਗਤੀ,
ਸਾਰਾ ਜਗ ਭੌਰਾ ਏਹਦੇ ਰਸ ਦਾ ਏ !

ਨਕੋ ਨਕ ਹੈ ਏਹਦੇ ਪਰਕਾਸ਼ ਅੰਦਰ,
ਸਾਰਾ ਜਗ ਜਿਸ ਅੰਮ੍ਰਿਤ ਦੀ ਟੋਲ ਵਿਚ ਏ ।
ਭਰੀ ਸ਼ਾਨਤੀ ਇਕ ਇਕ ਸ਼ਬਦ ਅੰਦਰ,
ਮਿੱਠਤ ਸ਼ਹਿਤ ਦੀ ਬਾਣੀ ਦੇ ਬੋਲ ਵਿਚ ਏ।

ਜੇਹੜੇ ਗਿਆਨ ਦੀ ਖੋਹਲ ਕੇ ਅੱਖ ਵੇਖਣ,
ਭਗਤੀ ਭਰੀ ਹੋਈ ਦਿਸਦੀ ਰੱਬ ਦੀ ਏ ।
ਗੁਰੁ ਜਾਨ ਕੇ ਜੇਹੜਾ ਡੰਡਤ ਕਰਦਾ,
ਸੱਚੀ ਰੋਸ਼ਨੀ ਓਸ ਨੂੰ ਲੱਭਦਾ ਏ ।
ਜਾਣੇ ਜੋ ਜਹਾਨ ਦਾ ਸ਼ਾਹ ਕਰਕੇ,
ਲਗੇ ਛਬ ਉਨੂੰ ਸ਼ਾਹੀ ਛਬ ਦੀ ਏ ।
ਜੇਹਾ ਕਰੇ ਨਿਹਚਾ ਮਿਲੇ ਲਾਭ ਉਹੋ,
ਪੂਰੀ ਆਸ ਕਰਦਾ ਦਾਤਾ ਸਭ ਦੀ ਏ ।

ਏਹਨੂੰ ਪਰਸ ਕੇ ਤੇ ਲੋਹੇ ਬਣੇ ਪਾਰਸ,
ਭਗਤ ਏਸ ਦੇ ਇਕ ਦਿਨ ਭਗਵਾਨ ਹੋ ਗਏ ।

੧੮.