ਪੰਨਾ:ਅਰਸ਼ੀ ਝਲਕਾਂ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬ੍ਰ੍ਰਿਹਨ ਦੇ ਸਾਵੇਂ

ਕੁ ਕੁ ਨਾ ਕਰ ਕਾਲੀਏ ਕੋਲੇ, ਪੀ ਬਾਝੋਂਂ ਦਿਲ ਸਾਡਾ ਡੋਲੇ।
ਵਗ ਕੇ ਠੰਡੀ ਹਵਾ ਪੂਰੇ ਦੀ, ਦਬੀ ਦਿਲ ਦੀ ਅੱਗ ਫਰੋਲੇ।
ਹੰਝੂ ਪਾ ਪਾ ਮੱਠੀ ਕੀਤੀ,ਤੂੰ ਉਸ ਅੱਗ ਨੂੰ ਤੀਲੀ ਲਾਵੇਂ।
ਹੁੰਦੇ ਫਿਰਨ ਕਿਸੇ ਦੇ ਭਾਵੇਂ,ਸਾਡੇ ਭਾ ਦੇ ਕਾਹਦੇ ਸਾਵੇਂ।

ਹਟ ਕੇ ਬਦਲਾ ਮਾਰ ਨਾ ਕੜਕੇ,ਸੰਝ ਸਵੇਰੇ ਰਾਹੀਂ ਤੜਕੇ।
ਹੋਛਿਆ ਆਪਣਾ ਭੂਲ ਨਾ ਆਪਾ, ਘੜੀ ਹਵਾ ਦੇ ਘੋੜੇ ਚੜਕੇ।
ਥਾਪ ਸਆਈ ਯਾਦ ਕਿਸੇ ਦੀ,ਰੌਲਾ ਪਾ ਪਾ ਪਿਆ ਜਗਾਵੇਂ।
ਹੋਊ ਤੇਰਾ ਨਿੱਘ ਕਿਸੇ ਨੂੰ,ਬ੍ਰ੍ਰਿਹਨ ਦੇ ਭਾ ਕਾਹਦੇ ਸਾਵੇਂ।

ਹਾਰ ਸ਼ਿੰਗਾਰ ਲਗਾਏ ਲੋਕਾਂ,ਰੰਗਲੇ ਪਲੰਗ ਸਜਾਏ ਲੋਕਾਂ।
ਪੂਰਾ ਵਰ੍ਹ੍ਹਾ ਉਡੀਕਾਂ ਕਰ ਕਰ,ਸਾਵੇਂ ਸਦ ਬੁਲਾਏ ਲੋਕਾਂ!
ਏਧਰ ਦਿਲ ਨੂੰ ਵਰਜਾਂ ਟੋਕਾਂ,ਭੁਬਾਂ ਨਿਕਲਣ ਜੇ ਕੋਈ ਗਾਵੇਂ।
ਸਖੀਆਂ ਦੇ ਸਿਰ ਸੁਖਨਾਂ ਚੜੀਆਂ,ਸਾਡੇ ਭਾ ਦੇ ਕਾਹਦੇ ਸਾਵੇਂ

੨੧.