ਪੰਨਾ:ਅਰਸ਼ੀ ਝਲਕਾਂ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਜਰੋਂ ਫੁਲਾਦੌ ਵੱਧ ਆਕਰੀਆਂ ਹਿੱਕਾਂ ਵਿਚ,
ਇੰਭ ਮਾਰ ਮਾਰ ਖੱਪੇ ਖੋਹਲ ਦਿਤੇ ਘੋੜਿਆਂ।
ਨੂੰ ਪਾ ਤੇ ਮਘੋਰੇ ਸਵਾਂ ਬਤਾਂ ਦੀ ਕੰਧ ਵਿਚ,
ਲਕੜੀ ਦੀ ਤਪ ਵਿਚੋਂ ਦਗ ਦਗ ਤੋੜਿਆਂ।

ਖਾਦੀ ਜਾਂ ਦਰੜ ਸ਼ਾ ਹੀ ਰਾਜ ਦਿਆਂ ਪੁੜਾਂ ਵਿੱਚ,
ਬੰਦੀ ਵਿਚ ਨੰਡਾ ਚੌਕਾ ਮਾਰਿਆ ਅਮੀਰੀ ਨੇ।
ਭੈਣ ਸਚਿਆਈ ਦੀ ਨੇ ਓਸ ਵੇਲੇ ਵਢ ਖਾਦਾਂ,
ਨਿਕਲਕੇ ਮਿਆਨ ਵਿਚੋਂ ਲਿਸ਼ਕ ਮਾਰੀ ਮੀਰੀ ਨੇ।

ਤੀਰਾਂ ਦੀਆਂ ਚੋਭਾਂ ਨਾਲ ਵਲ ਫੁੱਲ ਕੱਢ ਦਿਤੇ,
ਭਰੇ ਹੋਏ ਵੈਰੀ ਝੱਗ ਵਾਂਗਰਾਂ ਬਿਠ ਦਿਤੇ।
ਆਫਰੋ ਹਕੂਮਤਾਂ ਦੇ ਨਸ਼ੇ ਵਿਚ ਮਾਨ ਮਤੇ,
ਅੰਬਰ ਤੋਂ ਲਾਹ ਵਿਚ ਮਿਟੀ ਦੇ ਮਿਲਾ ਦਿਤੇ

ਤੇਗ ਦੇ ਪੰਘੂੜੇ ਪਾ ਕੇ ਲੋਰੀ ਦਿਤੀ ਮੌਤ ਰਾਣੀ,
ਸੈਂਕੜੇ ਹਜ਼ਾਰਾਂ ਨੀਂਦ ਸਦਾ ਦੀ ਸੁਵਾ ਦਿਤੇ।
ਫਲਾਂ ਦੀਆਂ ਪੜੀਆਂ ਨੇ ਸੀਨੇ ਵਿੰਨੇ ਪੱਬਰਾਂ ਦੇ,
ਰੂਈ ਦਿਆਂ ਗੋੜਿਆਂ ਹੋੜ ਬੜਕਾ ਦਿਤੇ।

ਜ਼ੁਲਮ ਦੀ ਜ਼ਿਆਦਤੀ ਨੇ ਟੰਬ ਦਿਤੀ ਸੱਚ ਤਾਈਂ,
ਅੱਖਾਂ ਵਾਲੀ ਲਾਲੀਚਮਕਬਦਲ ਲਈ ਫਰੀ ਨੇ।
ਪੁਦਨ ਲਈ ਜਗੋਂ ਜੱਝ ਪਾਪ ਅਪਰਾਧ ਵਾਲੀ,
ਨਿਕਲਕੇ ਮਿਆਨ ਵਿਚੋਂ ਲਿਸ਼ਕ ਮਾਰੀ ਮੰਰੀ ਨੇ।

੧੬.