ਪੰਨਾ:ਅਰਸ਼ੀ ਝਲਕਾਂ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰੀਬੀ

ਗਰੀਬੀ ਦੀ,ਦੁਨੀਆ ਤੇ ਹਸਤੀ ਕੋਈ ਨਹੀਂ।
ਗਰੀਬੀ ਤੋਂ ਵਧ ਜ਼ੋਰ ਪਸਤੀ ਕੋਈ ਨਹੀਂ।
ਜਿਨੂੰ ਚਾਹਿਆ ਰੱਬ ਨੇ ਦਏ ਬਦ-ਨਸੀਬੀ।
ਓਹਦੇ ਲੇਖਾਂ ਅੰਦਰ ਲਿਖੀ ਉਸ ਗਰੀਬੀ!

ਨਾ ਪਛੇ ਦੋਸਤਾ ਇਸ ਗਰੀਬੀ ਦੇ ਕਿੱਸੇ।
ਜ਼ਮਾਨੇ ਦੇ ਰੋਣੇ ਇਕੱਲੀ ਦੇ ਹਿੱਸੇ।
ਏਹਦਾ ਬਾਬ ਅੱਥਰੂ ਦਾਸਤਾਨ ਅੱਥਰੂ!
ਏਹਦਾ ਮੁਦਾ ਮਤਲਬ ਤੇ ਅਨੁਵਾਨ ਅੱਥਰੂ।

ਏਹ ਆਵੇ ਤੇ ਜੀਵਨ ਦੀ ਲਿਜ਼ਤ ਗਵਾਚੇ।
ਪਾਨ ਪਤ ਲਹਿ ਜਾਏ ਇਜ਼ਤ ਗਵਾਚੇ।
ਸ਼ਰਮ ਉਂਗਲਾਂ ਤੇ ਨਚਾਵੇ ਗਰੀਬੀ।
ਦਰ ਦਰ ਦੇ ਧੱਕੇ ਖੁਆਵੇ ਗਰੀਬੀ ।

੨੯