ਪੰਨਾ:ਅਰਸ਼ੀ ਝਲਕਾਂ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰੀਬੀ ਥੀਂ ਕਈ ਫੁਲ ਟਹਿਣੀ ਤੋਂ ਟੁਟੇ ।
ਕਈ ਸਜ-ਵਿਹਾਈਆਂ ਦੇ ਸੰਧੂਰ ਲੁੱਟੇ ।
ਕਈ ਦਿਲ ਚਲੇ ਇਸ ਤੋਂ ਮਜਬੂਰ ਹੋ ਗਏ ।
ਲਿਆ ਫਾਹੇ ਦਾ ਝੂਟਾ ਮਨਸੂਰ ਹੋ ਗਏ ।

ਗਰੀਬੀ ਚੁਫੇਰੇ ਕੁਖਾਂ ਦੀ ਅਬਦੀ ।
ਫਿਕਰ ਹਉਕੇ ਹਾਵਾਂ ਦੀ ਗੁੰਜਾਨ ਵਾਦੀ ।
ਗਰੀਬੀ ਦੇ ਫੱਟ ਤੇ ਦਵਾ ਕੋਈ ਨਹੀਂ ਲੱਗਦੀ ।
ਗਰੀਬੀ ਦੇ ਕੋਠੇ ਚਿ ਬਤੀ ਨਹੀਂ ਜੱਗਦੀ ।

ਕਿਸੇ ਮਿੱਠੇ ਸੁਫਨੇ ਦੀ ਧੁੰਧਲੀ ਕਹਾਨੀ ।
ਕੰਧਾਂ , ਦੀਆਂ ਤੇੜਾਂ ਸੁਨਾਵਨ ਜ਼ਬਾਨੀ ।
ਗਰੀਬੀ ਦੇ ਵੇਹੜੇ ਖੁਸ਼ਹਾਲੀ ਕਦੇ ਨਹੀਂ ।
ਦੀਵਾਲਾ ਹਮੇਸ਼ਾਂ ਦੀਵਾਲੀ ਕਦੇ ਨਹੀਂ ।

ਅਮੀਰੀ ਦਾ ਕੁਤਾ ਨਾ ਸੁੰਘੇ ਮਿਠਾਈਆਂ ।
ਗਰੀਬੀ ਦਏ ਟੁਕਰਾਂ ਨੂੰ ਦੁਹਾਈਆਂ ।
'ਚਮਕ' ਨਿਰਧਨੀ ਕੋਲੋਂ ਹੈਵਾਨ ਚੰਗਾ ।
ਗਰੀਬੀ ਦੇ ਜੀਵਨ ਤੋਂ ਮਰ ਜਾਨ ਚੰਗਾ ।

੩੦