ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੁਰਬਾਨ ਹੋ ਜਾ
ਉੱਠ ਜ਼ਮਾਨੇ ਦਾ, ਵੇਖ ਪਲਟਾ,
ਬਨਿਆ ਬੁਤ ਨਾ ਰਹੁ ਇਨਸਾਨ ਹੋ ਜਾ।
ਟੰੁਬ ਦੇ ਸੁੱਤੇ ਪਏ ਜਜ਼ਬਿਆਂ ਨੂੰ,
ਕੱਠੇ ਕਰ ਕਤਰੇ ਤੇ ਤੁਫਾਨ ਹੋ ਜਾ।
ਉੱਜੜ ਜਾਹ ਜੇ ਸ਼ੌਕ ਈ ਵੱਸਨੇ ਦਾ,
ਜੇ ਨਸ਼ਾਨ ਬਣਨੈਂ ਬੇ-ਨਿਸ਼ਾਨ ਹੋ ਜਾ।
‘ਚਮਕ’ ਫੁਲ ਅਜ਼ਾਦੀ ਦਾ ਬਣ ਭੌਰਾ,
ਦੇਸ਼ ਕੌਮ ਦੇ ਉੱਤੋਂ ਕੁਰਬਾਨ ਹੋ ਜਾ
।
੩੧