ਪੰਨਾ:ਅਰਸ਼ੀ ਝਲਕਾਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਲਜੁਗ ਦੇ ਬੋਹਿਥ

ਉਠਣ ਦਿਲੀ ਉਬਾਲ ਖਿਆਲ ਬਣ ਬਣ,
ਜਾਨ ਵਾਰ ਦੇਵਾਂ ਰੱਬੀ ਨੂਰ ਉਤੋਂ।
ਸਦਕੇ ਲੱਖ ਸੁਵਰਗ ਇਸ ਸੁਵਰਗ ਉਤੋਂ,
ਵਾਰੀ ਵਜਦ ਇਸ ਮਿਠੇ ਸਰੂਰ ਉਤੋਂ।
ਜਿਦ੍ਹਾ ਦਰਸ ਬੇ-ਹੋਸ਼ੀ ਨੂੰ ਹੋਸ਼ ਦੇਵੇਂ,
ਘੋਲੀ ਏਸ ਜਲਵੇ ਕੋਹ-ਤੂਰ ਉਤੋਂ।
ਗੁਰੂ ਗ੍ਰੰਥ ਜੀ ਸੱਚੀ ਸਰਕਾਰ ਉਤੋਂ,
ਸਾਖਯਾਤ ਪਰਤੱਖ ਹਜ਼ੂਰ ਉਤੋਂ।

ਏਸ ਮਾਨ ਸਰੋਵਰ ਦੇ ਡਲ੍ਹ ਉਤੇ,
ਪਾਲਾਂ ਬੰਨੀਆਂ ਨੇ ਸੁਚੇ ਮੋਤੀਆਂ ਨੇ।
ਗੋਹਜ ਵਾਲੇ ਦਿਮਾਗ਼ ਖੁਸ਼ਬੂ ਲੈਂਦੇ,
ਤਾਰ ਤਾਰ ਵਿਚ ਕਲੀਆਂ ਪ੍ਰੋਤੀਆਂ ਨੇ।