ਪੰਨਾ:ਅਰਸ਼ੀ ਝਲਕਾਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਹੈ ਚਾਨਣ ਮੁਨਾਰਾ ਜਹਾਨ ਅੰਦਰ,
ਭੂਲੇ ਭਟਕਿਆਂ ਨੂੰ ਰਸਤਾ ਦਸਦਾ ਏ।
ਇਹ ਉਹ ਕੌਲ ਹੈ ਜਿਦ੍ਹੇ ਖਿੜਾੱ ਅੰਦਰ,
ਨਿਰਾਕਾਰ ਬੈਠਾ ਖਿੜ ਖਿੜ ਹਸਦਾ ਏ।
ਜਿਦ੍ਹੀ ਹੋਂਦ ਤੋਂ ਪਾਪਾਂ ਦੇ ਪਾਪ ਕੰਬਣ,
ਕੂੜ ਕਪਟ ਅਧਰਮ ਵੀ ਨਸਦਾ ਏ।
ਮਿਲੇ ਏਹਦੇ ਤੋਂ ਮੁਕਤੀ ਦੀ ਸਹਿਲ ਜੁਗਤੀ,
ਸਾਰਾ ਜਗ ਭੌਰਾ ਏਹਦੇ ਰਸ ਦਾ ਏ।

ਨਕੋ ਨਕ ਹੈ ਏਹਦੇ ਪਰਕਾਸ਼ ਅੰਦਰ,
ਸਾਰਾ ਜਗ ਜਿਸ ਅੰਮ੍ਰਿਤ ਦੀ ਟੋਲ ਵਿਚ ਏ ।
ਭਰੀ ਸ਼ਾਨਤੀ ਇਕ ਇਕ ਸ਼ਬਦ ਅੰਦਰ,
ਮਿੱਠਤ ਸ਼ਹਿਤ ਦੀ ਬਾਣੀ ਦੇ ਬੋਲ ਵਿਚ ਏ।

ਜੇਹੜੇ ਗਿਆਨ ਦੀ ਖੋਹਲ ਕੇ ਅੱਖ ਵੇਖਣ,
ਭਗ਼ਤੀ ਭਰੀ ਹੋਈ ਦਿਸਦੀ ਰੱਬ ਦੀ ਏ।
ਗੁਰੂ ਜਾਨ ਕੇ ਜੇਹੜਾ ਡੰਡੋਤ ਕਰਦਾ,
ਸੱਚੀ ਰੋਸ਼ਨੀ ਓਸ ਨੂੰ ਲੱਭਦੀ ਏ।
ਜਾਣੇ ਜੋ ਜਹਾਨ ਦਾ ਸ਼ਾਹ ਕਰਕੇ,
ਲਗੇ ਛਬ ਉਨੂੰ ਸ਼ਾਹੀ ਛਬ ਦੀ ਏ।
ਜੇਹਾ ਕਰੇ ਨਿਹਚਾ ਮਿਲੇ ਲਾਭ ਉਹੋ,
ਪੂਰੀ ਆਸ ਕਰਦਾ ਦਾਤਾ ਸਭ ਦੀ ਏ।

ਏਹਨੂੰ ਪਰਸ ਕੇ ਤੇ ਲੋਹੇ ਬਣੇ ਪਾਰਸ,
ਭਗਤ ਏਸ ਦੇ ਇਕ ਦਿਨ ਭਗਵਾਨ ਹੋ ਗਏ।

੧੮.