ਪੰਨਾ:ਅਰਸ਼ੀ ਝਲਕਾਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਿਤਾਵਨੀ

ਸ਼ੇਰਾਂ ਜੀਵਨ ਜੋਗਿਆ, ਨੀਂਦੋਂ ਅੱਖ ਪਰਤਾ।
ਚੰਨਾ ਤੇਰੀ ਗਾਫਲੀ, ਝੂਗਾ ਲਿਆ ਲੁਟਾ।
ਤੇਰੇ ਸੁਤੇ ਸਮੇਂ ਨੇ, ਸੁੱਟੀ ਬਦਲ ਹਵਾ।
ਕੋਹਾਂ ਬੱਧੀ ਵਿੱਥ ਤੇ, ਹੋ ਗਏ ਸਕੇ ਭਰਾ।
ਦਿਨੀਂ ਬੈਹ ਗਏ ਵਿਤਕਰੇ, ਉੱਡੇ ਆਦਰ ਭਾ।
ਸਿਰ ਦੇ ਵੈਰੀ ਬਣ ਗਏ, ਕਰ ਕਰ ਕਈ ਬਨਾ।
ਚੁਕ ਚੁਕਾ ਕੇ ਦੁਤੀਆਂ, ਦਿੜੇ ਵੀਰ ਲੜਾ।
ਖੂੰਨ ਖਰਾਬੇ ਵੇਖ ਕੇ, ਲਾਹੇ ਮੰਨਦੇ ਚਾ।
ਉਸਲ ਵਟੇ ਭੰਨ ਕੇ, ਪਿਆ ਨਾ ਗਿਲ ਗਵਾ।
ਉੱਠ ਹੰਭਲਾ ਮਾਰ ਕੇ, ਡਿਗੇ ਵੀਰ ਉਠਾ।
ਕਢ ਤੁਅੱਸਬ ਦਿਲਾਂ ਦੇ, ਪਾਏ ਫਰਕ ਮਿਟਾ।
ਮੁੜਕੇ ਬਾਹਵਾਂ ਟੂਟੀਆਂ, ਜੀਵੇਂ! ਗਲ ਨੂੰ ਲਾ।
ਖੋਲ੍ਹ ਗੁੰਝਲਾਂ ਦਿਲ ਦੀਆਂ, ਬੀਬਾ ਬਦਲ ਸਭਾ।
ਜੜ੍ਹੀ ਪਿਆ ਇਤਫਾਕੇ ਦੀ, ਦੂਈ ਰੋਗ ਹਟਾ।
ਰਾਹ ਦੇ ਕੰਡੇ ਹੂੰਝਕੇ, ਕਰਦੇ 'ਚਮਕ' ਸਫਾ।
ਜ਼ੁਲਮ ਜ਼ੰਜੀਰਾਂ ਤੋੜਕੇ, ਮਰਦੀ ਮਾਂ ਬਚਾੱ।

~~~~~~

੨੦.