ਸਮੱਗਰੀ 'ਤੇ ਜਾਓ

ਪੰਨਾ:ਅਰਸ਼ੀ ਝਲਕਾਂ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਣ ਹੈ ਇਹ ਗ਼ਦਾਰਾਂ ਵਾਲੀ,
ਮਤਲਬ ਖੋਰੇ ਯਾਰਾਂ ਵਾਲੀ।
ਦਗੇਬਾਜ਼ ਮਕਾਰਾਂ ਵਾਲੀ,
ਚਗਲ ਖੋਰ ਡੰਗ ਮਾਰਾਂ ਵਾਲੀ।
ਵੈਰ ਵਿਤਕਰੇ ਖਾਰਾਂ ਵਾਲੀ,
ਕੰਡਿਆਂ ਤੇ ਅੰਗਿਆਰਾਂ ਵਾਲੀ।
ਸੇ ਜਹੇ ਸੂਹੇ ਸਾਊਆਂ ਦੀ ਥਾਂ,
ਤਪਦਿੱਕ ਦੇ ਬੀਮਾਰਾਂ ਵਾਲੀ।

ਗਿਆਨ ਗਵਾ ਕੇ ਹੱਬਲ ਹੋ ਗਈ,
ਅਵਤਾਰਾਂ ਦੀ ਹਰਤੀ ਕਰਤੀ।
ਲਖ ਸਵਰਗਾ ਤੋਂ 'ਚਮਕ' ਚੰਗੇਰੀ,
ਪਿਆਰੇ ਦੇਸ਼ ਪੰਜਾਬ ਦੀ ਧਰਤੀ।

੬੫.