ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਗੜਵੀ ਗਵਾਚੀ ਸੁਣਦਿਆਂ,
ਦੋ ਡੰਗ ਰੋਟੀ ਛਡਣੀ।
ਓਹ ਬਾਂਡ ਪੂਰੀ ਕਰਨ ਲਈ,
ਓਹ ਕਸਰ ਢਿੱਡੋਂ ਕਢਣੀ।
ਸੁਣਿਆ ਕਿਸੇ ਨੇ ਕਲ ਜਿ,
ਚੰਦਾ ਮੰਗਨ ਲਈ ਆਉਣਾ।
ਲਾਲੇ ਹੋਰਾਂ ਨੇ ਓਸ ਦਿਨ,
ਕਿਉਂ ਪੈਰ ਹਟੀ ਪਾਉਣਾ।
ਤਨਖਾਹ ਵਧਾਓ ਸੁਣਦਿਆਂ,
ਬਸ ਸਾਹ ਅੰਦਰੋਂ ਫੁਲਨਾ।
ਪਰਚਾ ਟੈਕਸ ਦਾ ਵੇਖ ਕੇ,
ਸਭ ਖਾਣਾ ਪੀਣਾ ਭੁਲਣਾ।
ਸਹੁੰ ਹੈ ਬੀਮਾਰੀ ਵਿਚ ਵੀ,
ਧੇਲੇ ਦਾ ਲੈ ਕੁਝ ਖਾਵਣਾ।
ਫਾਕਾ ਵੀ ਇਕ ਦਵਾ ਹੈ,
ਇਹ ਆਖ ਮਨ ਪਰਚਾਵਣਾ।
ਭਾਈਏ ਦਾ ਵੇਲਾ ਲੰਘਿਆ,
ਪੁੱਤਰ ਦੀ ਵਾਰੀ ਆ ਗਈ।
ਡੌੜੇ ਦਾ ਵੇਲਾ ਬੀਤਿਆ,
ਮਗਰੋਂ ਬੁਹਾਰੀ ਆ ਗਈ।
੬੭.