ਸਮੱਗਰੀ 'ਤੇ ਜਾਓ

ਪੰਨਾ:ਅਰਸ਼ੀ ਝਲਕਾਂ.pdf/208

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੇਰ ਅੱਖਾਂ ਫੇਰ,
ਰਣਭੂਮੀ ਬਣੀ ਚਮਕੌਰ ਵੇਖ।
ਫੁਲ ਹੱਥਾਂ ਵਿਚ,
ਤੇਗ਼ ਸੰਭਾਲਨੇ ਦਾ ਤੌਰ ਵੇਖ।

ਏਥੇ ਈ ਨਹੀਂ ਬਸ,
ਝਾਤੀ ਮਾਰ ਮੁੜ ਸਰਹੰਦ ਵਿਚ।
ਦੁੱਧ ਦੀ ਦੰਦੀ ਚੁਣੀ,
ਜਾਂਦੀ ਏ ਜੋੜੀ ਕੰਧ ਵਿਚ।

ਤੇਰੀ ਖਾਤਰ ਵਾਰ ਕੇ ਪ੍ਰਵਾਰ,
ਛਡ ਕੇ ਸ਼ਾਹੀ ਨੂੰ।
ਵੇਖ ਮਾਛੀ ਵਾੜੇ ਦੇ,
ਜੰਗਲ, ਚਿ' ਸੁਤੇ ਮਾਹੀ ਨੂੰ।

ਵਖ ਹੁੰਦੇ ਬੰਦ ਲੱਥਦਾ,
ਜਿਸਮ ਉਤੋਂ ਪੋਸ਼ ਵੇਖ।
ਫਿਰ ਵੀ ਪੜ੍ਹਦਾ 'ਸੁਖਮਨੀ',
ਇਹ ਸਿਖਦਾ ਸੰਤੋਸ਼ ਵੇਖ।

ਹੋਰ ਤੱਕ ਤੇਰੇ ਲਈ,
ਗੇਲੀ ਦੇ ਵਾਂਗਰ ਚਿਰ ਰਹੇ।
ਨਿੱਠ ਕੇ ਬੈਠੇ ਹੋਏ ਨੇ,
ਸਿਰਉਤੋਂ ਦੀ ਆਰੇ ਫਿਰ ਰਹੇ।

੭੨.