ਪੰਨਾ:ਅਰਸ਼ੀ ਝਲਕਾਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬ੍ਰਿਹਨ ਦੇ ਸਾਵੇਂ

ਕੂ ਕੂ ਨਾ ਕਰ ਕਾਲੀਏ ਕੋਲੇ, ਪੀ ਬਾਂਝੋ ਦਿਲ ਸਾਡਾ ਡੋਲੇ।
ਵਗ ਕੇ ਠੰਡੀ ਹਵਾ ਪੁਰੇ ਦੀ, ਦਬੀ ਦਲ ਦੀ ਅੱੜਾ ਫਰੋਲੇ।
ਹੰਝੂ ਪਾ ਪਾ ਮੱਠੀ ਕੀਤੀ, ਤੂੰ ਉਸ ਅੱਗ ਨੂੰ ਤੀਲੀ ਲਾਵੇਂ|
ਹੁੰਦੇ ਫਿਰਨ ਕਿਸੇ ਦੇ ਭਾਵੇਂ, ਸਾਡੇ ਭਾ ਦੇ ਕਾਹਦੇ ਸਾਵੇਂ।

ਹਟ ਵੇ ਬਦਲਾ ਮਾਰ ਨਾ ਕੜਕੇ, ਸੰਝ ਸਵੇਰੇ ਰਾਹੀਂ ਤੜਕੇ।
ਹੋਛਿਆ ਆਪਣਾ ਭੁਲ ਨ ਆਪਾ, ਘੜੀ ਹਵਾ ਦੇ ਘੋੜੇ ਚੜਕੇ।
ਥਾਪ ਸੁਆਈ ਯਾਦ ਕਿਸੇ ਦੀ, ਹੌਲਾ ਪਾ ਪਾ ਪਿਆ ਜਗਾਵੇਂ।
ਹੋਊ ਤੇਰਾ ਨਿੱਘ ਕਿਸੇ ਨੂੰ, ਬ੍ਰਿਹਨ ਦੇ ਭਾ ਕਾਹਦੇ ਸਾਵੇਂ।

ਹਾਰ ਸ਼ਿੰਗਾਰ ਲਗਾਏ ਲੋਕਾਂ, ਰੰਗਲੇ ਪਲੰਗ ਸਜਾਏ ਲੋਕਾਂ।
ਪੂਰਾ ਵਰ੍ਹਾ ਉਡੀਕਾਂ ਕਰ ਕਰ, ਸਾਵੇਂ ਸਦ ਬਲਾਏ ਲੋਕਾਂ।
ਏਧਰ ਦਿਲ ਨੂੰ ਵਰਜਾਂ ਟੋਕਾਂ, ਭੁਬਾਂ ਨਿਕਲਣ ਜੇ ਕੋਈ ਗਾਵੇਂ।
ਸਖੀਆਂ ਦੇ ਸਿਰ ਸੁਖਨਾਂ ਚੜੀਆਂ, ਸਾਡੇ ਭਾਂ ਦੇ ਕਾਹਦੇ ਸਾਵੇਂ।

੨੧.