ਸਮੱਗਰੀ 'ਤੇ ਜਾਓ

ਪੰਨਾ:ਅਰਸ਼ੀ ਝਲਕਾਂ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਗੁਰੂ ਅਰਜਨ ਦੇਵ ਜੀ

ਮੈਂ ਨਾ ਚੀਜ਼ ਤੇਰੀ ਕਿਵੇਂ ਕਰਾਂ ਉਪਮਾ,
ਤੇਰੀ ਸਿਫਤ ਕਰਦਾ ਹਰ ਇਨਸਾਨ ਥਕੇ।
ਮਗਜ਼ ਹੰਭ ਜਾਵਨ ਵਡੇ ਦਾਨਿਆਂ ਦੇ,
ਕਠਨ ਕਰਦਿਆਂ ਗੁਣੀ ਮਹਾਨ ਥਕੇ।
ਸਿਆਹੀ ਬਣੇ ਸਮੰਦਰ, ਜ਼ਮੀਨ ਕਾਗਜ਼,
ਲਿਖਨ ਲੱਗਿਆਂ ਸਾਰਾ ਜਹਾਨ ਥਕੇ।
ਕਲਮ ਥਿੜਕ ਜਾਏ ਉੱਘੇ ਲਿਖਾਰੀਆਂ ਦੀ,
ਸ਼ੇਸ਼ ਨਾਗ ਦੀ ਲੱਖ ਜ਼ਬਾਨ ਥਕੇ।

ਤੂੰ ਪਹਾੜ ਮੈਂ ਕਿਣਕਿਓਂ ਕਿਤੇ ਨਿੱਕਾ,
ਤੇਰੇ ਗੁਣ ਮੈਂ ਕਿਸਤਰ੍ਹਾਂ ਫੋਲ ਸੱਕਾਂ।
ਤੂੰ ਅਸਗਾਹ ਸਮੁੰਦਰ, ਮੈਂ ਬੂੰਦ ਉਸਦੀ,
ਕਿਵੇਂ ਤੇਰਾ ਵਿਸਥਾਰ ਪੜਚੋਲ ਸੱਕਾਂ।

ਪਾਪੀ ਜੀਵ ਭਵ ਸਾਗਰੋਂ ਤਾਰਨ ਲਈ,
ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕੀਤਾ।
ਦੁਖ- ਭੰਜਨੀ ਰਚ ਕੇ ਕਰਨ ਕਾਰਨ,
ਦੁਖ ਦਰਦ ਕਲੇਸ਼ ਦਾ ਨਾਸ਼ ਕੀਤਾ।

੭੮.