ਸਮੱਗਰੀ 'ਤੇ ਜਾਓ

ਪੰਨਾ:ਅਰਸ਼ੀ ਝਲਕਾਂ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਕਿਸੇ ਕੁੜਿਕੀ ਵਿਚ ਪਾ ਸਕਦੇ,
ਕਿਡਾ ਬਣ ਕੇ ਦਸ ਚਲਾਕ ਸਾਨੂੰ।
ਟੋਟੋ ਵਤਨ ਦੇ ਹੁੰਦੇ ਨਹੀਂ ਵੇਖ ਸਕਦੇ,
ਜ਼ਰਾੱ ਜ਼ਰਾੱ ਹੈ ਏਸ ਦਾ ਪਾਕ ਸਾਨੂੰ।
ਪਿਆਰੇ ਏਹਦੇ ਫੁਲਾਹ ਤੇ ਢਾਕ ਸਾਨੂੰ,
ਕੋਹਿਨੂਰ ਵਰ ਏਹਦੀ ਖਾਕ ਸਾਨੂੰ।

ਏਹਦੀ ਵੰਡ ਸੁਣ ਕੇ ਰਗਾਂ ਜੋਸ਼ ਮਾਰਨ,
ਹਰ ਇਕ ਅਣਖ ਵਾਲੇ ਨੌਜਵਾਨ ਦੀਆਂ।
ਕਿਧਰੇ ਗੂਹੜਾ ਭਰੱਪਨ ਨਾ ਕਰਨ ਫਿਕਾ,
ਵਿਓਂਤਾਂ ਵਿਹੁ ਭਰੀਆਂ ਪਾਕਿਸਤਾਨ ਦੀਆਂ।

ਗੱਲ ਦਸ ਦਈਏ ਖਰੀ ਟਕੇ ਵਰਗਾ,
ਬਣੀ ਚਿਰਾਂ ਦੀ ਐਵੇਂ ਗਵਾ ਨਾਹੀਂ।
ਤੁਰਿਆ ਰਹਿਣ ਦੇ ਸਕੇ ਭਰਾ-ਗੜੀ ਦਾ,
ਜੁੜੇ ਦਿਲਾਂ ਅੰਦਰ ਵਿਧ ਪਾ ਨਾਹੀਂ।
ਪੈਰ ਪਾੜਨਾ ਪਿਆ ਬਿ-ਦੋਸ਼ਿਆਂ ਦੇ,
ਸਾਫ ਰਾਹ ਵਿਚ ਕੰਡੇ ਵਿਛਾ ਨਾਹੀਂ।
ਹੋਰ ਨਵੀਂ ਬਿਮਾਰੀ ਖਲੇਰ ਨਾਹੀਂ,
ਗੱਡੀ ਚਲਦੀ ਪਈ ਅਟਕਾ ਨਾਹੀਂ।

ਜੋਰ ਪਾਉਣ ਨਾ ਤੇਰੀਆਂ ਨੀਹਾਂ ਉਤੇ,
ਕਾਂਗਾਂ ਉਠੀਆਂ ਏਸ ਤੁਫਾਨ ਦੀਆਂ।
ਦੂਜੀ ਤਰ੍ਹਾਂ ਕਿਧਰੇ ਪੈਣ ਡਕਣੀਆਂ ਨਾ,
ਵਿਓਂਤਾਂ ਏਸ ਤੇਰੇ ਪਾਕਿਸਤਾਨ ਦੀਆਂ।


੮੯.