ਸਮੱਗਰੀ 'ਤੇ ਜਾਓ

ਪੰਨਾ:ਅਰਸ਼ੀ ਝਲਕਾਂ.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੰਦੇ ਨੂੰ:-

ਸਾਕ ਸਰਬੰਧ ਤੇ ਭੈਣ ਭਾਈ,
ਨਹੀਂ ਦੁਖ ਵੇਲੇ ਭਾਈ ਵਾਲ ਤੇਰੇ।
ਜ਼ਰ ਮਾਲ ਨੇ ਅੰਤ ਨੂੰ ਕੰਮ ਔਣਾ,
ਏਹ ਵੀ ਬੰਦਿਆਂ ਖ਼ਾਮ ਖਿਆਲ ਤੇਰੇ।
ਕਾਯਾਂ ਸੋਹਲ ਤੇਰੀ ਮਿਟੀ ਵਿਚ ਮਿਲਣੀ,
ਸੂਈ ਤੀਕ ਨਾ ਚਲਨੀ ਨਾਲ ਤੇਰੇ।
‘ਚਮਕ’ ਹੋਰ ਸਭਨਾਂ ਪਾਸਾ ਮੋੜ ਜਾਣਾ,
ਨਾਲ ਜਾਣਗੇ ਨੇਕ ਅਮਾਲ ਤੇਰੇ।

੯੦.