ਪੰਨਾ:ਅਰਸ਼ੀ ਝਲਕਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਥ ਦੀ ਸ਼ਾਨ

ਸਿੰਘ ਨਾ ਡਰੇ ਅਜ਼ਾਰਾਂ ਕੋਲੋਂ,
ਤ੍ਰਕਸ਼ ਤੇ ਤਲਵਾਰਾਂ ਕੋਲੋਂ,
ਨੇਜ਼ਿਆਂ ਦੀਆਂ ਕਤਾਰਾਂ ਕੋਲੋਂ,
ਸੰਗੀਨਾਂ ਦੀਆਂ ਮਾਰਾਂ ਕੋਲੋਂ,
ਫਾਂਸੀ ਦੇ ਫੰਧਿਆਂ ਤੇ ਨੱਚੇ।
ਆਰੇ ਦੇ ਦੰਦਿਆਂ ਤੇ ਨੱਚੇ।

ਰਹੇ ਰਹਿਤ ਦੀਆਂ ਲੀਹਾਂ ਅੰਦਰ,
ਬੇ-ਡਰ ਬੁਕੇ ਸ਼ੀਹਾਂ ਅੰਦਰ,
ਕਾਰਤੂਸਾਂ ਦੇ ਮੀਂਹਾਂ ਅੰਦਰ,
ਡਟ ਖਲੋਵੇ ਨੀਂਹਾਂ ਅੰਦਰ,
ਪੋਟਾ ਪੈਰ ਪਿਛਾਂਹ ਨਾ ਸੁਟੇ।
ਸ਼ੇਰ ਬੱਬਰ ਦੀਆਂ ਮੁਛਾਂ ਪੁਟੇ।

੨੩.