ਪੰਨਾ:ਅਰਸ਼ੀ ਝਲਕਾਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਰੀਬੀ ਥੀਂ ਕਈ ਫੁਲ ਟਹਿਣੀ ਤੋਂ ਟੁੁਟੇ।
ਕਈ ਸਜ-ਵਿਹਾਈਆਂ ਦੇ ਸੰਧੂਰ ਲੁੁੁੁੁੱਟੇ।
ਕਈ ਦਿਲ ਚਲੇ ਇਸ ਤੋਂ ਮਜ਼ਬੂਰ ਹੋ ਗਏ।
ਲਿਆ ਫਾਹੇ ਦਾ ਝੂਟਾ ਮਨਸੂਰ ਹੋ ਗਏ।

ਗਰੀਬੀ ਚੁਫੇਰੇ ਭੁੱਖਾਂ ਦੀ ਅਬਾਦੀ।
ਫਿਕਰ ਹਉਕੇ ਹਾਵਾਂ ਦੀ ਗੁੰਜਾਨ ਵਾਦੀ।
ਗਰੀਬੀ ਦੇ ਵੱਟ ਤੇ ਦਵਾ ਕੋਈ ਨਹੀਂ ਲੱਗਦੀ।
ਗਰੀਬੀ ਦੇ ਕੋਠੇ ਚਿ ਬਤੀ ਨਹੀਂ ਜੱਗਦੀ।

ਕਿਸੇ ਮਿੱਠੇ ਸੁਫਨੇ ਦੀ ਧੁੰਧਲੀ ਕਹਾਨੀ।
ਕੰਧਾਂ, ਦੀਆਂ ਤੇ ਸੁਨਾਵਨ ਜ਼ਬਾਨੀ।
ਗਰੀਬੀ ਦੇ ਵੇਹੜੇ ਖੁਸ਼ਹਾਲੀ ਕਦੇ ਨਹੀਂ।
ਦੀਵਾਲਾ ਹਮੇਸ਼ਾਂ ਦੀਵਾਲੀ ਕਦੇ ਨਹੀਂ।

ਅਮੀਰੀ ਦਾ ਕੁਤਾ ਨਾ ਸੁੰਘੇ ਮਿਠਾਈਆਂ।
ਗਰੀਬੀ ਦਏ ਟੁਕਰਾਂ ਨੂੰ ਦੁਹਾਈਆਂ।
'ਚਮਕ' ਨਿਰਧਨੀ ਕੋਲੋਂ ਹੈਵਾਨ ਚੰਗਾ।
ਗਰੀਬੀ ਦੇ ਜੀਵਨ ਤੋਂ ਮਰ ਜਾਨ ਚੰਗਾ।

੩੦.