ਪੰਨਾ:ਅਰਸ਼ੀ ਝਲਕਾਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਰਬਾਨ ਹੋ ਜਾ

ਉੱਠ ਜ਼ਮਾਨੇ ਦਾ ਵੇਖ ਪਲਟਾ,
ਬਨਿਆ ਬੁਤ ਨਾ ਰਹੁ ਇਨਸਾਨ ਹੋ ਜਾ।
ਟੁੰਬ ਦੇ ਸੁੱਤੇ ਪਏ ਜਜ਼ਬਿਆਂ ਨੂੰ,
ਕੱਠੇ ਕਰ ਕਤਰੇ ਤੇ ਤੁਫਾਨ ਹੋ ਜਾ।
ਉੱਜੜ ਜਾਹ ਜੇ ਸ਼ੌਕ ਈ ਵੱਸਨੇ ਦਾ,
ਜੇ ਨਸ਼ਾਨ ਬਣਨੈਂ ਬੇ-ਨਿਸ਼ਾਨ ਹੋ ਜਾ।
'ਚਮਕ’ ਫੁਲ ਅਜ਼ਾਦੀ ਦਾ ਬਣ ਭੌਰਾ,
ਦੇਸ਼ ਕੌਮ ਦੇ ਉੱਤੋਂ ਕੁਰਬਾਨ ਹੋ ਜਾ।

੩੧