ਪੰਨਾ:ਅਰਸ਼ੀ ਝਲਕਾਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਰੇਬੀ ਲੀਡਰ

ਭਰਾਵਾਂ ਦੇ ਲਹੂ ਵਿਚ ਨਾਹੌਣ ਜੋਗੇ,
ਆਞਾਨਾਂ ਨੂੰ ਚੁੱਕਨ ਭੜਕੌਣ ਜੋਗੇ
ਪਰਾਏ ਜੇਹਲ ਦੇ ਮੂੰਹ ਜੋਗੇ,
ਤੇ ਖੁਦ ਘਰ ਬੈਠ ਗਾਸ਼ੇ ਲੌਣ ਜੋਗੇ,

ਤੂੰ ਆਪਣੀ ਲੀਡਰੀ ਤੇ ਮਰ ਰਿਹਾ ਏਂ।

ਡੋਬ ਕੇ ਕੌਮ ਨੂੰ ਖੁਦ ਤਰ ਰਿਹਾ ਏਂ।

ਸਮਝ ਲੀਤਾ ਤੇਰਾ ਆਚਾਰ ਕੀ ਏ,
ਤੇਰਾ ਆਦਰਸ਼ ਕੀ ਆਧਰ ਕੀ ਏ,
ਤੇਰਾ ਮਤਲਬ ਤੇਰਾ ਵੀਚਾਰ ਕੀ ਏ,
ਤੇਰਾ ਇਖਲਾਕ ਕੀ ਪ੍ਰਚਾਰ ਕੀ ਏ,

ਜਿਨ੍ਹਾਂ ਦੇ ਨਾਲ ਹਮਦਰਦੀ ਜਿਤੌਣੀ।

ਓਹਨਾਂ ਦੀ ਬੇੜੀ ਅਧਵਾਟੇ ਡੁਬੌਣੀ।

ਤੂੰ ਏਂ ਤਲਵਾਰ, ਮਜ਼੍ਹਬ ਢਾਲ ਤੇਰੀ,
ਵਿਖਾਵੇ ਦੇ ਯਤਨ ਤੇ ਘਾਲ ਤੇਰੀ,
ਹਰ ਇਕ ਨੁਕਤੇ ਚ ਲੰਮੀ ਚਾਲ ਤੇਰੀ,
ਤੇ ਚਾਲਾਂ ਵਿਚ ਰੋਟੀ ਦਾਲ ਤੇਰੀ,

ਤੂੰ ਮੁਸ ਜਾਨੈਂ ਜਿਧਰ ਨੂੰ ਕੋਈ ਮੋਸੇ।

ਤੇਰਾ ਮੰਤਵ ਕਚੌਰੀ ਤੇ ਸਮੋਸੇ।

੩੨.