ਪੰਨਾ:ਅਰਸ਼ੀ ਝਲਕਾਂ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓਹਨਾਂ ਹੱਥ ਹੱਥ ਉੱਚੇ ਸਿਰਾਂ ਤੋਂ, ਹੱਥ ਨੇਜ਼ੇ ਚਾਏ।
ਓਹਨਾਂ ਵੱਟੀ ਵੱਟੀ ਤੇਲ ਲਾ, ਬੋਦੇ ਲਿਸ਼ਕਾਏ।
ਓਹਨਾਂ ਗਿਠ ਗਿਠ ਮੁਛਾਂ ਲੰਮੀਆਂ ਨੂੰ, ਤਾਂ ਚੜ੍ਹਏ।
ਓਹਨਾਂ ਲਾ ਲਾ ਨਾਹਰੇ ਹੈਦਰੀ, ਸਤ ਅਰਸ਼ ਹਿਲਾਏ।

ਤਦ ਸਿੰਘਾਂ ਕਮਰਾਂ ਕੱਸੀਆਂ, ਸੁਣ ਢੋਲ ਢਮੱਕੇ।
ਓਹ ਪਹੁੰਚੇ ਵਿੱਚ ਮੈਦਾਨ ਦੇ, ਵਿੱਚ ਅੱਖ ਝਮੱਕੇ।
ਸੀ ਲਸ਼ਕਰ ਗਿਣਤੀ ਸੈਆਂ ਦੀ, ਤੇ ਸਿੰਘ ਦਹਕੇ।
ਪਰ ਲਾੜੇ ਮੌਤ ਵਿਹਾਝਣੋਂ, ਕੱਦ ਝਿਜਕੇ ਝੱਕੇ।
ਓਹਨਾਂ ਰੋਹ ਆਪਣੇ ਅੰਦਰੀਂ, ਵਰ੍ਹਿਆਂ ਦੇ ਡੱਕੇ।
ਓਹ ਅਖਨ ਸਿੰਘੋ ਸੂਰਿਓਂ, ਛੱਡ ਜਕੋ ਤੱਕੇ।
ਤੁਸੀਂ ਮੋੜੋ ਸ਼ਾਹੀ ਫੌਜ ਨੂੰ, ਹਿੱਕਾਂ ਦੇ ਧੱਕੇ।
ਤੁਸੀਂ ਜਹੇ ਭਜਾਓ ਦੱਬਕ ਕੇ, ਸਾਹ ਕੱਢਨ ਮੱਕੇ।

ਤਦ ਆ ਕੇ ਆਹਮੋਂ ਸਾਹਮਣੇ, ਦੋਵੇਂ ਦੱਲ ਜੁੁੱਟੇ।
ਕੱਢ ਜੀਭਾਂ ਫਨੀਅਰ ਸ਼ੂਕਦੇ, ਦੋ ਪਾਸੀਂ ਛੁੱਟੇ।
ਓਥੇ ਘੇੇਰਾਂ ਘੱਤ ਪਿਆਦਿਆ, ਕਈ ਫੀਲੇ ਕੱਟੇ।
ਓਥੇ ਸਿਰ ਰੁੜਦੇ ਵਿਚ ਰੱਤ ਦੇ, ਧੜ ਤੜਫਨ ਬੁੱਟੇ।
ਓਥੇ ਜੋਧੇ ਅੱਖਾਂ ਮੀਟ ਗਏ, ਕਈ ਚੋਗ ਨਖੁੱਟੇ।
ਕਈ ਆਏ ਚੰਦ ਗਰੈਹਣ ਵਿਚ, ਕੋਈ ਤਾਰੇ ਟੁੱਟੇ।
ਓਥੇ ਕਈ ਕਾਫਲੇ ਕਾਲ ਨੇ, ਦਿਨ ਦੀਵੀਂ ਲੁੱਟੇ।
ਯਮ ਬੌਂਦਲ ਗਏ ਯਮਰਾਜ ਦੇ, ਭਰ ਗਿਣਤੀ ਹੁੱਟੇ।

ਓਥੇ ਨਹਿਰ ਰੱਤ ਦੀ ਵੱਗ ਤੁਰੀ, ਭਰ ਟੋਇ ਖੱਡੇ।
ਓਥੇ ਸੁਸਰੀ ਸੌਂ ਗਏ ਸੂਰਮੇਂ, ਜਿਉਂ ਮੇਥੀਂ ਗੱਡੇ।

੩੬.