ਪੰਨਾ:ਅਰਸ਼ੀ ਝਲਕਾਂ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕੌਮੀ ਸ਼ਾਇਰ

ਆਇਆ ਵੇਖ ਕੇ ਅੰਬਾਂ ਤੇ ਬੂਰ ਬਾਂਕਾ,
ਕੋਇਲ ਵਾਂਗ ਮੈਂ ਟਹਿਣੀ ਤੇ ਚਹਿਕਦਾ ਨਹੀਂ।
ਖਾ ਕੇ ਕਿਸੇ ਦੇ ਨੈਣ ਦੇ ਫਟ ਕਾਰੀ,
ਤਿਹਾਇਆ ਬੁਲਾਂ ਦੇ ਬੋਸੇ ਨੂੰ ਸਹਿਕਦਾ ਨਹੀਂ।

ਸ਼ੋਖੀ ਹਵਾ ਖ਼ਰਮਸਤ ਦੀ ਵੇਖ ਕੇ ਤੇ,
ਕਦੇ ਫੁਲ ਬਣਦਾ ਖਿੜਦਾ ਟਹਿਕਦਾ ਨਹੀਂ।
ਜੂਠੇ ਸਾਕੀ ਦੇ ਠੂਠੇ ਨੂੰ ਬੁਲ੍ਹ ਲਾ ਕੇ,
ਨਕਲੀ ਨਸ਼ੇ ਵਿਚ ਬੜਕਦਾ ਬਹਿਕਦਾ ਨਹੀਂ।

ਟਿੱਕੀ ਹੁੰਦਾ ਨਹੀਂ ਕਿਸੇ ਦੇ ਤਿਲ ਉਤੇ,
ਨਾਂ ਹੀ ਨੈਣ ਨਰਗਸ ਦਾ ਮਸਤਾਨਾ ਹਾਂ ਮੈਂ।
'ਚਮਕ' ਭੌਰ ਅਜ਼ਾਦੀ ਦੇ ਫੁਲ ਦਾ ਹਾਂ,
ਦੇਸ਼ ਸ਼ਮ੍ਹਾ ਦਾ ਬਸ ਪ੍ਰਵਾਨਾ ਹਾਂ ਮੈਂ।

੪੦.